ਫਗਵਾੜਾ :- (ਸ਼ਿਵ ਕੌੜਾ) ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ (ਰਜਿ) ਬਲਾਕ ਫਗਵਾੜਾ ਵਲੋਂ ਅੱਜ ਯੂਨੀਅਨ ਦੇ ਸੂਬਾ ਪ੍ਰਦਾਨ ਹਰਗੋਬਿੰਦ ਕੌਰ ਦੇ ਸੇਦ ਤੇ ਬਲਾਕ ਪ੍ਰਧਾਨ ਬਿਮਲਾ ਦੇਵੀ ਦੀ ਅਗਵਾਈ ਹੇਠ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਸਬੰਧ ਜਾਣਕਾਰੀ ਦਿੰਦੇ ਹੋਏ ਬਿਮਲਾ ਦੇਵੀ ਨੇ ਦੱਸਿਆ ਕਿ ਅਸੀਂ ਪਿਛਲੇ 45 ਸਾਲਾ ਤੋਂ (2-10-1975) ICDS ਸਕੀਮ ਅਧੀਨ 3-6 ਸਾਲ ਦੇ ਬੱਚਿਆਂ ਨੂੰ ਪ੍ਰੀਨਰਸਰੀ ਸਿੱਖਿਆ ਦੇ ਰਹੀਆਂ ਹਾਂ ਜਿਸ ਲਈ ਬਕਾਇਦਾ ਵਿਭਾਗ ਵਲੋਂ ਸਾਨੂੰ ਕੋਰਸ ਕਰਾਇਆ ਜਾਂਦਾ ਹੈ। ਅਤੇ ਸਮੇਂ ਸਮੇਂ ਤੇ ਰਿਫਰਸਰ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਮੀਨਾ ਕੁਮਾਰੀ, ਮਹੇਸ਼ ਕੁਮਾਰੀ, ਕ੍ਰਿਸ਼ਨਾ ਕੁਮਾਰੀ, ਪਰਮਜੀਤ ਕੌਰ, ਕੁਲਵਿੰਦਰ ਕੌਰ, ਨੀਲਮ ਰਾਣੀ ਆਦਿ ਮੈਂਬਰ ਹਾਜ਼ਰ ਸਨ।