ਈਸਟ ਇੰਡੀਆ ਕੰਪਨੀ ਦਾ ਦੂਜਾ ਰੂਪ ਹੈ ਅਡਾਨੀ,ਅੰਬਾਨੀ-ਮਲਵਿੰਦਰ ਸਿੰਘ ਲੱਕੀ

ਜਲੰਧਰ :- ਅੱਜ ਪ੍ਰੈਸ ਕਾਨਫਰੰਸ ਦੌਰਾਨ ਮਲਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਭਾਰਤ ਨੂੰ ਗੁਲਾਮ ਬਣਾ ਕੇ ਰੱਖਣ ਵਾਲੀ ਅੰਗਰੇਜਾ ਦੀ ਕੰਪਨੀ ਭਾਰਤ ਵਿੱਚ ਛੋਟਾ-ਮੋਟਾ ਵਪਾਰ ਕਰਨ ਲਈ ਆਈ ਸੀ। ਤੇ ਭਾਰਤ ਤੇ ਸਥਾਈ ਕਬਜਾ ਕਰਕੇ ਬੈਠ ਗਈ ਜਿਸਦਾ ਨਤੀਜਾ ਇਹ ਹੋਇਆ ਭਾਰਤ ਵਾਸੀਆ ਨੂੰ ਆਪਣੇ ਮੁਲਕ ਵਿਚ ਗੁਲਾਮ ਰਹਿਣਾ ਪਿਆ। ਤੇ ਗੋਰਿਆਂ ਦੀ ਚਾਕਰੀ ਕਰਨੀ ਪਈ ਮੋਦੀ ਸਰਕਾਰ ਖੇਤੀ ਬਿਲ ਕਿਸਾਨਾਂ ਉੱਪਰ ਧੱਕੇਸ਼ਾਹੀ ਥੋਪ ਕੇ ਦੁਬਾਰਾ ਇਤਿਹਾਸ ਦੁਹਰਾਉਣਾ ਚਾਹੁੰਦੀ ਹੈ। ਤਾ ਜੋ ਪੰਜਾਬ ਦਾ ਕਿਸਾਨ ਜਮੀਨ ਮਾਲਕ ਦੀ ਥਾਂ ਨੋਕਰ ਬਣਕੇ ਦਿਹਾੜੀਦਾਰ ਬਣ ਜਾਵੇ। ਖੇਤੀ ਆਰਡੀਨੈਸ ਕਿਸਾਨ ਵਿਰੋਧੀ ਹੀ ਨਹੀਂ ਬਲਕੇ ਲੋਕ ਵਿਰੋਧੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦਾ ਹਰ ਵਪਾਰੀ ਦੀ ਕੜੀ ਖੇਤੀਬਾੜੀ ਨਾਲ ਜੁੜਿਆ ਹੈ। BJP ਸਰਕਾਰ ਪੰਜਾਬ ਦੀ ਬਰਬਾਦੀ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਤੇ ਮੁਲਕ ਦੇ ਵੱਡੇ ਸਰਮਾਏਦਾਰਾ ਨੂੰ ਅੱਗੇ ਕਰਕੇ ਅੰਗਰੇਜਾ ਦੀ ਹਿਸਟਰੀ ਤੇ ਦੁਬਾਰਾ ਮੋਹਰ ਲਾਉਣਾ ਚਾਹੁੰਦੀ ਹੈ। ਭਾਰਤ ਵਿੱਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾਂ ਹੈ। ਜੋ ਭਾਰਤ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਜੋ ਸੱਤਾਂ ਭੋਗ ਰਹੇ ਹਨ ਲੋਕ ਨੂੰ ਦਿਖਾਈ ਨਹੀਂ ਦੇ ਰਿਹਾ। ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਣ ਵਾਲੇ ਪੰਜਾਬੀ ਆਜ਼ਾਦੀ ਦੀ ਦੂਸਰੀ ਲੜਾਈ ਲਈ ਸੜਕਾਂ ਤੇ ਪਟੜੀਆ ਤੇ ਬੈਠੇ ਹਨ। ਜੋ ਮੁਲਕ ਵਾਸਤੇ ਸ਼ਰਮ ਵਾਲੀ ਗੱਲ ਹੈ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਤਿੰਨੇ ਆਰਡੀਨੈਂਸ ਵਿੱਚ ਸੁਧਾਰ ਕਰਕੇ ਦੇਸ਼ ਦੇ ਅੰਨਦਾਤਾਂ ਦਾ ਪੱਖ ਪੂਰਿਆ ਜਾਵੇ, ਤਾ ਜੋ ਕਿਸਾਨਾਂ ਦਾ ਵਿਰੋਧ ਖਤਮ ਹੋ ਸਕੇ।