ਫਗਵਾੜਾ 21 ਮਈ (ਸ਼ਿਵ ਕੋੜਾ) ਆੜਤੀ ਐਸੋਸੀਏਸ਼ਨ ਫਗਵਾੜਾ ਵੱਲੋਂ ਹਰ ਸਾਲ ਦੀ ਤਰਾਂ ਕੀਤੇ ਜਾ ਰਹੇ ਸੇਵਾ ਕਾਰਜਾਂ ਤਹਿਤ ਅੱਜ ਸਾਹਨੀ ਵਿਰਧ ਆਸ਼ਰਮ ਨੂੰ ਐਸੋਸੀਏਸ਼ਨ ਦੇ ਸਹਿਯੋਗ ਨਾਲ 30 ਕਵਿੰਟਲ ਕਣਕ ਦੀ ਸੇਵਾ ਆਸ਼ਰਮ ਵਿਚ ਮੌਜੂਦ ਬਜ਼ੁਰਗ ਅਤੇ ਬੇਸਹਾਰਾ ਲੋਕਾਂ ਦੇ ਲੰਗਰਾਂ ਲਈ ਕੀਤੀ ਗਈ। ਇਸ ਸਥਾਈ ਪ੍ਰੋਜੇਕਟ ਡਾਇਰੈਕਟਰ ਸ਼ਿਵ ਕੁਮਾਰ ਅਗਰਵਾਲ ਹਨ ਅਤੇ ਸਰਪ੍ਰਸਤ ਪੰਡਿਤ ਰਾਮ ਸਿੰਘ ਜੋਸ਼ੀ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਇਹ ਸੇਵਾ ਤਿੰਨ ਚਾਰ ਸਾਲ ਤੋ ਨਿਰੰਤਰ ਜਾਰੀ ਹੈ ਅਤੇ ਸਾਲ ਵਿਚ ਦੋ ਬਾਰ ਕੀਤੀ ਜਾਂਦੀ ਹੈ। ਕਣਕ ਦੇ ਸੀਜ਼ਨ ਵਿਚ ਕਣਕ ਅਤੇ ਝੋਨੇ ਦੇ ਸੀਜ਼ਨ ਵਿਚ ਝੋਨਾ ਲੰਗਰਾਂ ਦੀ ਸੇਵਾ ਲਈ ਦਿੱਤਾ ਜਾਂਦਾ ਹੈ। ਇਸ ਵਿਚ ਐਸੋਸੀਏਸ਼ਨ ਦੇ ਸਮੂਹ ਮੈਂਬਰ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਸੇਵਾ ਲੈਣ ਲਈ ਪਹੁੰਚੇ ਆਸ਼ਰਮ ਪ੍ਰਬੰਧਕਾ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਇੱਕ ਬਹੁਮੁੱਲੀ ਸੇਵਾ ਹੈ ਜਿਸ ਨਾਲ ਆਸ਼ਰਮ ਵਿਚ ਰਹਿਣ ਵਾਲਿਆਂ ਦੀ ਬਹੁਤ ਮੱਦਦ ਹੁੰਦੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ, ਕਰਨੈਲ ਸਿੰਘ, ਪੰਡਿਤ ਰਾਮ ਸਿੰਘ ਜੋਸ਼ੀ, ਸ਼ਿਵ ਕੁਮਾਰ ਅਗਰਵਾਲ, ਪ੍ਰਮੋਦ ਦੁੱਗਲ, ਅਸ਼ਵਨੀ ਕੁਮਾਰ, ਤਰਸੇਮ ਸਿੰਘ ਭੋਗਲ, ਰਾਜੀਵ ਅਗਰਵਾਲ, ਦੀਪਕ ਅਗਰਵਾਲ, ਸ਼ੇਖਰ ਸ਼ਰਮਾ, ਆਸ਼ੂ ਅਰੋੜਾ,ਦਵਿੰਦਰ ਸਿੰਘ, ਅਭੀ ਸ਼ਰਮਾ ਸੰਨੀ ਆਦਿ ਮੌਜੂਦ ਸਨ।