ਜਲੰਧਰ : ਦਿੱਲੀ ਵਿਚ ਜਾਮਿਆ ਇਸਲਾਮਿਆ ਯੂਨੀਵਰਸਿਟੀ ਵਿਖੇ ਜੋ ਵਿਦਿਆਰਥੀਆਂ ਨਾਲ ਕੁੱਟਮਾਰ ਹੋਈ ਅਤੇ CAB ਜਿਸਦਾ ਵਿਰੋਧ ਸਾਰੇ ਦੇਸ਼ ਪੱਧਰ ਤੇ ਹੋ ਰਿਹਾ ਹੈ ਉਸ ਬਿੱਲ ਨੂੰ ਵਾਪਸ ਲੈਣ ਲਈ ਇਕ ਵਿਸ਼ੇਸ਼ ਮੰਗ ਪੱਤਰ ਰਾਸਟਰਪਤੀ ਸਾਹਿਬ ਦੇ ਨਾਮ ਉਤੇ ਡਿਪਟੀ ਕਮਿਸ਼ਨਰ ਸਾਹਬ ਜਲੰਧਰ ਨੂੰ ਦਿੱਤਾ ਗਿਆ ਇਸ ਮੌਕੇ ਮੰਗ ਕੀਤੀ ਕੇ ਵਿਦਿਆਰਥੀਆਂ ਨਾਲ ਕੁੱਟ ਮਾਰ ਕਰਨ ਵਾਲੇ ਦੋਸ਼ੀ ਪੁਲਿਸਕਰਮੀਆਂ ਉਤੇ ਕਾਰਵਾਈ ਹੋਵੇ ਅਤੇ CAB ਉੱਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਭਾਰਤੀ ਸੰਵਿਧਾਨ ਦੀ ਆਤਮਾਂ ਨੂੰ ਠੇਸ ਨਾ ਪਹੁੰਚੇ ਇਸ ਮੌਕੇ ਸਟੂਡੈਂਟਸ ਸੰਘਰਸ਼ ਮੋਰਚਾ ਤੋਂ ਦੀਪਕ ਬਾਲੀ,ਨਵਦੀਪ ਦਕੋਹਾ, ਪਰਵੇਸ਼ ਕੁਮਾਰ ਮੱਟੂ ਅਤੇ ਸਾਥੀ ਅਤੇ ਸਮਾਜ ਵਿਚੋਂ ਮਦਨ ਸਿੰਘ ਕਮਲਜੀਤ ਸਿੰਘ ਜੰਡੂ ਸਿੰਘਾ, ਬਿੰਦਰ ਲਾਖਾ ਅਤੇ ਵਿਦਿਆਰਥਣਾਂ ਹਾਜ਼ਰ ਸਨ।