ਫਗਵਾੜਾ :- (ਸ਼ਿਵ ਕੋੜਾ) “ਔਰਤਾਂ ਦੀ ਭਲਾਈ, ਔਰਤ-ਸ਼ਸ਼ਕਤੀਕਰਨ, ਬਜ਼ੁਰਗਾਂ ਦੀ ਦੇਖਭਾਲ, ਯਤੀਮਾਂ ਲਈ ਸਹਾਰਾ ਅਤੇ ਵਾਤਾਵਰਨ ਦੀ ਸੰਭਾਲ ਲਈ ਕਲੱਬਾਂ ਨੂੰ ਮਨ ਲਾ ਕੇ ਕੰਮ ਕਰਨਾ ਚਾਹੀਦਾ ਹੈ“ ਇਹ ਸ਼ਬਦ ਇਨਰਵੀਲ ਕਲੱਬ ਦੀ ਡਿਸਟ੍ਰਿਕ ਚੇਅਰਮੈਨ ਸੋਨਿਕਾ ਗੁਪਤਾ ਨੇ ਇੰਨਰਵੀਲ ਕਲੱਬ ਫਗਵਾੜਾ ਸਾਊਥ ਈਸਟ ਦੇ ਸਲਾਨਾ ਸਮਾਗਮ ਵਿਚ ਔਰਤਾਂ ਨੂੰ ਲੋਕ ਭਲਾਈ ਲਈ ਪ੍ਰੇਰਦਿਆਂ ਆਖੇ। ਬੀਤੇ ਦਿਨ ਇਸ ਕਲੱਬ ਨੇ ਸੋਨਿਕਾ ਗੁਪਤਾ ਦੀ ਸਲਾਨਾ ਫੇਰੀ ਮੌਕੇ ਕੋਵਿਡ19 ਦੇ ਸਬੰਧ ਵਿੱਚ ਹਦਾਇਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਗਮ ਕਰਵਾਇਆ। ਕਲੱਬ ਪ੍ਰਧਾਨ ਸ਼ੰਤੋਸ਼ ਕੁਮਾਰੀ ਨੇ ਕਲੱਬ ਦੇ ਕੀਤੇ ਗਏ ਕੰਮਾਂ ਦੀ ਰਿਪੋਰਟ ਸਾਂਝੀ ਕਰਦਿਆਂ ਚੇਅਰਮੈਨ ਦਾ ਸਵਾਗਤ ਕੀਤਾ। ਇਸ ਸਮੇਂ ਕਲੱਬ ਵਲੋ ਇੱਕ ਪਬਲਿਕ ਪਾਰਕ ਨੂੰ ਗੋਦ ਲੈ ਕੇ ਸੋਲਰ ਲਾਈਟਾਂ ਲਗਵਾਈਆਂ ਗਈਆਂ। ਲੋੜਵੰਦ 15 ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। 2 ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਸਾਫ਼ ਪਾਣੀ ਲਈ ਆਰੋ ਸਿਸਟਮ ਅਤੇ ਸਟੇਸ਼ਨਰੀ ਵੰਡੀ ਗਈ। ਕਲੱਬ ਨੇ ਪਾਰਕ ਦੇ ਰੱਖ-ਰਖਾਵ ਲਈ ਵੀ ਜਿੰਮੇਵਾਰੀ ਲਈ। ਕਲੱਬ ਦੀਆਂ ਗਤੀਵਿਧੀਆਂ ਲਈ ਚੇਅਰਪਰਸਨ ਸੋਨਿਕਾ ਗੁਪਤਾ ਨੇ ਸੁਝਾਅ ਵੀ ਦਿੱਤੇ ਅਤੇ ਪ੍ਰਸੰਸਾ ਵੀ ਕੀਤੀ। ਕਲੱਬ ਦੇ ਸਾਬਕਾ ਚੇਅਰਪਰਸਨ ਚੰਦਰ ਪ੍ਰਭਾ ਗਾਂਧੀ, ਕਵਿਤਾ ਉਪਲ, ਕੇਸਵ ਲਤਾ ਨੇ ਵੀ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਵਜੋਂ ਅੰਜਲੀ ਕੁਮਾਰੀ ਨੇ ਬਾਖ਼ੂਬੀ ਇਹ ਸੇਵਾ ਨਿਭਾਈ। ਹੋਰਾਂ ਤੋਂ ਇਲਾਵਾਂ ਸੁਸ਼ਮਾ ਸ਼ਰਮਾ, ਗੁਰਮੀਤ ਸੋਹੀ, ਤ੍ਰਿਪਤਾ ਸੇਠੀ, ਸੁਮਨ ਅਰੋੜਾ, ਅੰਜੂ ਪੁਰੀ, ਜਸਵਿੰਦਰ ਪਰਮਾਰ, ਨੀਨਾ ਢੀਂਗਰਾ, ਗੁਰਮਿੰਦਰ ਬੱਲ, ਗੀਤਾ ਸੇਠ ਅਤੇ ਇਨਰਵੀਲ ਕਲੱਬ ਨਿਊ ਜੈਨ ਦੇ ਮੈਂਬਰਾਂ ਨੇ ਭਾਗ ਲਿਆ।