ਫਗਵਾੜਾ 10 ਨਵੰਬਰ (ਸ਼ਿਵ ਕੋੜਾ) ਜੇ ਅਸੀਂ ਚਾਹੁੰਦੇ ਹਾਂ ਕਿ ਨਿਆਂ ਦਾ ਸਨਮਾਨ ਹੋਵੇ ਤਾਂ ਨਿਆਂ ਪ੍ਰਦਾਨ ਕਰਨ ਦੀ ਪ੍ਰਕ੍ਰਿਆ ਨੂੰ ਵੀ ਸਨਮਾਨਜਨਕ ਬਣਾਈਆਂ ਜਾਣਾ ਚਾਹੀਦਾ ਹੈ। ਕਾਨੂੰਨ ਨੂੰ ਇਸ ਹੱਦ ਤਕ ਤਰਕ ਸੰਗਤ ਬਣਾਇਆ ਜਾਵੇ ਕਿ ਨਿਆਂ ਤੇ ਸਭਨਾਂ ਦਾ ਬਰਾਬਰ ਅਧਿਕਾਰ ਹੋਵੇ। ਇਨਾਂ ਵਿਚਾਰਾ ਦਾ ਪ੍ਰਗਟਾਵਾ ਕੁਮਾਰੀ ਕੰਚਨ ਬਾਲਾ ਨੇ ਇਨਰਵੀਲ ਕਲੱਬ ਫਗਵਾੜਾ ਵੱਲੋਂ ਪ੍ਰਧਾਨ ਸਰੋਜ ਪੱਬੀ ਦੀ ਅਗਵਾਈ ਵਿਚ ਮਨਾਏ ਗਏ ਲੀਗਲ ਸਰਵਿਸਿਜ ਡੇ ਦੇ ਮੌਕੇ ਤੇ ਕੀਤਾ। ਕੰਚਨ ਨੇ ਕਿਹਾ ਕਿ ਨਿਆਂ ਬਿਨਾਂ ਕਿਸੇ ਆਰਥਿਕ,ਧਾਰਮਿਕ ਅਤੇ ਜਾਤੀ ਭੇਦਭਾਵ ਦੇ ਮਿਲਨ ਨਾਲ ਹੀ ਲੋਕਾਂ ਦਾ ਵਿਸ਼ਵਾਸ ਇਸ ਤੇ ਬਣੇਗਾ। ਕਿਸੇ ਅਹੁਦੇ,ਉਸਦੀ ਜਾਤੀ ਜਾਂ ਰੋਹਬ ਦੇ ਦਬਾਅ ਹੇਠ ਦਿੱਤਾ ਫ਼ੈਸਲਾ ਇੱਕ ਸਿਰਫ਼ ਫ਼ੈਸਲਾ ਤਾਂ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਹ ਨਿਆਂ ਹੋਵੇ। ਕੰਚਨ ਨੇ ਕਿਹਾ ਕਿ ਸਰਕਾਰ ਨੇ ਲੀਗਲ ਸਰਵਿਸ ਤੱਕ ਸਾਰੇ ਜ਼ਰੂਰਤਮੰਦਾਂ ਦੀ ਪਹੁੰਚ ਬਣਾਉਣ ਲਈ ਲੀਗਲ ਸਰਵਿਸਿਜ ਅਥਾਰਿਟੀ ਐਕਟ ਅਧੀਨ ਹੇਠਲੇ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਲੀਗਲ ਸਰਵਿਸਿਜ ਅਥਾਰਿਟੀ ਦਾ ਗਠਨ ਕੀਤਾ ਜਿਸ ਵਿਚ ਕੋਈ ਵੀ ਯੋਗ ਵਿਅਕਤੀ ਬਿਨਾਂ ਕੋਈ ਫ਼ੀਸ ਦਿੱਤੇ ਨਿਆਂ ਲਈ ਚਾਰਾਜੋਈ ਕਰ ਸਕਦਾ ਹੈ। ਲੋਕ ਅਦਾਲਤਾਂ ਦਾ ਗਠਨ ਸਰਕਾਰ ਦਾ ਬਹੁਤ ਵੱਡਾ ਫ਼ੈਸਲਾ ਹੈ ਜਿਸ ਦੇ ਸਲਾਹੁਣਯੋਗ ਨਤੀਜੇ ਸਾਹਮਣੇ ਆਏ ਹਨ। ਕੰਚਨ ਨੇ ਕਿਹਾ ਸਾਂਨੂੰ ਨਿਆਂ ਹਾਸਲ ਕਰਨ ਲਈ ਅੱਗੇ ਆਉਣਾ ਪਵੇਗਾ ਅਤੇ ਇਸ ਸੰਬੰਧੀ ਜਾਗਰੂਕਤਾ ਲਿਆਉਣੀ ਹੋਵੇਗੀ। ਇਸ ਦੇ ਲਈ ਇਨਰਵੀਲ ਕਲੱਬ ਵਰਗੇ ਪਰਭਾਵੀ ਅਤੇ ਗਤੀਸ਼ੀਲ ਕਲੱਬ ਕਾਫ਼ੀ ਪ੍ਰਸ਼ੰਸਾਯੋਗ ਕੰਮ ਕਰ ਸਕਦੇ ਹਨ। ਕਲੱਬ ਪ੍ਰਧਾਨ ਸਰੋਜ ਪੱਬੀ, ਪ੍ਰੋਜੈਕਟ ਡਾਇਰੈਕਟਰ ਡਾ.ਭੁਪਿੰਦਰ ਕੌਰ, ਖ਼ਜ਼ਾਨਚੀ ਡਾ. ਸੀਮਾ ਰਾਜਨ ਨੇ ਕਿਹਾ ਕਿ ਲੀਗਲ ਸਰਵਿਸ ਡੇ ਮਨਾਉਣ ਦੇ ਮੌਕੇ ਬੇਟੀ ਕੰਚਨ ਬਾਲਾ ਨੇ ਜਿਸ ਸੋਖੀ ਅਤੇ ਸਿੱਧੀ ਭਾਸ਼ਾ ਵਿਚ ਕਾਨੂੰਨੀ ਪਹਿਲੂਆਂ ਦੀ ਜਾਣਕਾਰੀ ਦਿੱਤੀ,ਉਹ ਸਹੀ ਮਾਅਨੇ ਵਿਚ ਸਮਝ ਆਉਣ ਵਾਲੀ ਸੀ। ਜਿਸ ਨਾਲ ਕਲੱਬ ਮੈਂਬਰਾਂ ਦੀ ਜਾਣਕਾਰੀ ਵਿਚ ਕਾਫ਼ੀ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਕੰਚਨ ਵਰਗੀ ਬੇਟੀਆਂ ਹੀ ਨਾਰੀ ਸਸ਼ਕਤੀਕਰਣ ਦੀਆਂ ਸੂਤਰਧਾਰ ਹਨ,ਜਿਸ ਤੇ ਸਾਂਨੂੰ ਮਾਣ ਹੈ। ਇਸ ਮੌਕੇ ਕਲੱਬ ਵੱਲੋਂ ਕੰਚਨ ਬਾਲਾ ਨੂੰ ਮੋਮੈਂਟੋ, ਸ਼ਾਲ ਅਤੇ ਸਨਮਾਨ ਪੱਤਰ ਦੇ ਕਰ ਸਨਮਾਨਿਤ ਕੀਤਾ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤਾ। ਇਸ ਮੌਕੇ ਆਈਪੀਪੀ ਨਵਿਤਾ ਛਾਬੜਾ, ਹਰਜੀਤ ਕੌਰ, ਨੀਨਾ ਢੀਂਗਰਾ, ਮੰਜੂ ਭੰਡਾਰੀ, ਸੀਮਾ ਸਪਰਾ, ਮਨੀਸ਼ਾ, ਸਮਿਤਾ ਪਰਾਸ਼ਰ, ਭਾਰਤੀ ਰਾਉ ਐਡੀਟਰ, ਕੀਰਤੀ ਗਰੋਵਰ, ਮਧੂ ਗਰੋਵਰ, ਚੰਦਰ ਰੇਖਾ, ਸੋਨਮ,ਮੰਜੂ ਅਨੰਦ, ਜਤਿੰਦਰ ਕੌਰ, ਰਾਣੀ ਸਪਰਾ, ਮੀਨੂੰ ਵਰਮਾ, ਪ੍ਰੀਤੀ ਵਧਵਾ, ਸੁਮਨ ਸੇਠ,ਸਰੋਜ ਗੁਪਤਾ, ਸੀਮਾ ਸ਼ਰਮਾ ਆਦਿ ਮੌਜੂਦ ਸਨ।