ਜਲੰਧਰ :- ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ
ਨੇ ਨਵੇ ਸਾਲ ਦਾ ਜਸ਼ਨ ਆਨਲਾਈਨ ਮਨਾਇਆ, ਜਿਸਦਾ ਸਿਰਲੇਖ ‘ਐਸਪਾਰਕਲਿੰਗ
ਹੈਲਦੀ ਨਯੂ ਇਯਰ-2021’ ਸੀ। ਇਸ ਸਮਾਰੋਹ ਦੀ ਥੀਮ ਸੀ ਸਮਾਜਿਕ ਬੁਰਾਇਆਂ ਦਾ
ਖਾਤਮਾ ਅਤੇ ਰੋਗਾਂ ਦੇ ਵਿਰੁਧ ਸਹਿਕਾਰਤਾ ਨਾਲ ਲੜਨ ਲਈ ਜਾਗਰੂਕਤਾ ਫੈਲਾਉਣਾ।
ਸਾਲ ਦਾ ਆਖਰੀ ਹਫ਼ਤਾ ਬਹੁਤ ਸਾਰੇ ਜਸ਼ਨਾਂ ਨਾਲ ਭਰਪੂਰ ਸੀ, ਜਿਸ ਵਿਚ
ਵਿਦਿਆਰਥੀ-ਅਧਿਆਪਕਾਂ ਦੁਆਰਾ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਯੋਜਨ
ਕੀਤਾ ਗਿਆ। ਸਮਾਗਮ ਦੀ ਸ਼ੂਰੂਆਤ ਆਨਲਾਈਨ ਪ੍ਰਾਰਥਨਾ ਦੀ ਰਸਮ ਨਾਲ ਹ ̄ਈ,
ਜਿਸ ਵਿਚ ਸਮੂਹ ਵਿਦਿਆਰਥੀ-ਅਧਿਆਪਕਾਂ ਅਤੇ ਫੈਕਲਟੀ ਮੈਬਰਾਂ ਨੇ ਪ੍ਰਾਰਥਨਾ
ਕੀਤੀ ਕਿ ਆਉਣ ਵਾਲਾ ਸਾਲ ਕੋਵਿਡ-19 ਮਹਾਮਾਰੀ ਅਤੇ ਹਰ ਬਿਮਾਰੀਆਂ ਤੋਂ ਮੁਕਤ
ਰਹੇ। ਵਿਦਿਆਰਥੀ-ਅਧਿਆਪਕਾਂ ਨੇ ਬਿਮਾਰੀ ਰਕੂੳਪਾਵਾਂ ਬਾਰੇ ਲੋਕਾਂ ਵਿਚ
ਜਾਗਰੂਕਤਾ ਫੈਲਾਈ। ਕੁਝ ਵਿਦਿਆਰਥੀ-ਅਧਿਆਪਕਾਂ ਨੇ ਗੀਤਾਂ ਅਤੇ ਸਵੈ-
ਰਚਿਤ ਕਵਿਤਾਵਾਂ ਰਾਹੀ ਆਪਣੇ ਵਿਚਾਰ ਪ੍ਰਗਟ ਕੀਤੇ। ਨਵੇ ਸਾਲ ਵਿਚ ਗਰੀਬਾਂ ਅਤੇ
ਲੋੜਵੰਦਾਂ ਨੂੰ ਮਫ਼ਤ ਅਤੇ ਗਣਾਤਮਕ ਸਿੱਖਿਆ ਪ੍ਰਦਾਨ ਕਰਨ ਦੇ ਮਤੇ ਲਏ ਗਏ।
ਦਿਵਿਆ ਅਤੇ ਵਿਯਮਿਕਾ ਦੁਆਰਾ ਖੂਬਸੂਰਤ ਡਿਜ਼ੀਟਲ ਕਾਰਡ ਤਿਆਰ ਕੀਤੇ
ਗਏ। ਕਨਿਕਾ, ਦੀਪਿਕਾ ਅਤੇ ਪਾਰੂਲ ਦੁਆਰਾ ਸਵੈ-ਰਚਿਤ ਕਵਿਤਾਵਾਂ ਸੁਨਾਇਆਂ
ਗਈਆਂ। ਪ੍ਰਭਜੋਤ ਨੇ ਨੋਜਵਾਨਾਂ ਦੁਆਰਾ ਕੀਤੇ ਜਾ ਰਹੇ ਵੱਡੇ ਜੁਰਮਾਂ ਬਾਰੇ ਇੱਕ
ਦਿਲ ਖਿਚਵਾਂ ਭਾਸ਼ਣ ਦਿਤਾ।
ਪ੍ਰਿਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਆਨਲਾਈਨ ਗੱਲਬਾਤ
ਦੋਰਾਨ ਇਹ ਸੰਦੇਸ਼ ਦਿੱਤਾ ਕਿ ‘ਅਧਿਆਪਕ ਵਿਸ਼ਵ ਬਦਲਣ ਦੀ ਤਾਕਤ ਰਖਦੇ ਹਨ।’
ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਸ ਢੰਗ ਨਾਲ
ਢਾਲਣ ਕਿ ਉਹ ਚੰਗੇ ਇਨਸਾਨ ਅਤੇ ਕੁਸ਼ਲ ਮਨ ਦੇ ਬਣ ਸਕਣ। ਆਨਲਾਈਨ
ਸਮਾਰੋਹਾਂ ਪ੍ਰਿਸੀਪਲ ਅਤੇ ਅਧਿਆਪਕਾਂ ਦੀਆਂ ਸ਼ੁਭ ਕਾਮਨਾਵਾਂ ਅਤੇ ਅਸ਼ੀਰਵਾਦ ਨਾਲ
ਜਾਰੀ ਰਿਹਾ। ਸਾਰਿਆਂ ਨੇ ਇਕ ਦੂਜੇ ਲਈ ਸ਼ਾਂਤੀ, ਸਦਭਾਵਨਾ, ਸੰਪੂਰਨਤਾ,
ਖੁਸ਼ਹਾਲੀ ਦੀ ਕਾਮਨਾ ਕੀਤੀ।