ਜਲੰਧਰ:-ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰਸਾਰ ਮਾਣਯੋਗ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਦਿਨ
ਸ਼ੁੱਕਰਵਾਰ ਨੂੰ “ਇਲੈਕਸ਼ਨ ਹੀਰੋ ਮੁਹਿੰਮ” ਨੂੰ ਸਾਖਿਰ ਕਰਨ ਲਈ ਇਕ
ਵੈਬੀਨਾਰ ਕੀਤਾ ਗਿਆ।ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਇਸ ਵੈਬੀਨਾਰ ਦਾ
ਸ਼ੁਭ ਆਰੰਭ ਕਰਵਾਇਆ।ਮੁੱਖ ਬੁਲਾਰੇ ਅਖਿਲ ਭਾਟੀਆ ਜੀ ਨੇ ਪਾਵਰ
ਪੁਾਇੰਟ ਪ੍ਰਜੈਂਟੇਸ਼ਨ ਰਾਹੀਂ ਵਿਸਥਾਰ ਪੂਰਵਕ ਚਾਨਣਾਂ ਪਾਇਆ ਕਿ ਅਸੀ ਕਿਸ
ਤਰ੍ਹਾਂ ਇਲੈਕਟ੍ਰਾਨਿਕ ਚੋਣਵੇਂ ਫੋਟੋ ਪਛਾਣ ਪੱਤਰ ਨੂੰ ਡਾਉਣਲੋਡ ਕਰ ਸਕਦੇ
ਹਾਂ।ਕੈਂਪਸ ਅਬਂੈਸਡਰ ਯੁਵਰਾਜ ਸਿੰਘ (ਵਿੱਦਿਆਰਥੀ ਇਕੈਕਟ੍ਰੀਕਲ) ਅਤੇ ਰੈਂਸੀ
(ਵਿੱਦਿਆਰਥਣ ਕੰਪਿਊਟਰ) ਨੇ ਵਿੱਦਿਆਰਥੀਆਂ ਨੂੰ ਆਪਣੇ ਮੋਬਾਇਲ ਫ਼ੋਨ
ਰਾਹੀਂ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਇਸ ਦੀ ਪ੍ਰਕਿਆ ਸਮਝਾਈ।ਪ੍ਰਿੰਸੀਪਲ ਜੀ ਨੇ
ਵੋਟ ਦੀ ਮਹੱਤਤਾ ਦਰਸਾਉਂਦੇ ਹੋਏ ਵਿੱਦਿਆਰਥੀਆਂ ਨੂੰ ਨਿੱਡਰਤਾਂ, ਧਰਮ,
ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ
ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ।ਨੋਢਲ ਅਫ਼ਸਰ ਜੀ ਨੇ ਸਾਰੇ ਹਾਜਿਰ
ਵਿੱਦਿਆਰਥੀਆਂ ਅਤੇ ਸਟਾਫ਼ ਮੈਬਰਾਂ ਨੂੰ ਵੋਟ ਪਾਉਣਾਂ ਆਪਣਾ ਜਮਹੂਰੀ ਹੱਕ
ਦੱਸਦਿਆਂ ਸਾਰਿਆਂ ਦਾ ਤਹਿ ਦਿੱਲ ਤੋਂ ਧੰਨਵਾਦ ਕੀਤਾ।ਇਸ ਵੈਬੀਨਾਰ ਵਿੱਚ ਲੱਗ-
ਭੱਗ 85 ਵਿੱਦਿਆਰਥੀਆਂ ਨੇ ਸ਼ਿੱਕਤ ਕੀਤੀ ਅਤੇ ਵੋਟ ਦੀ ਮਹੱਤਤਾ ਨੂੰ
ਸਮਝਿਆ।ਲੋਕਾਂ ਨੂੰ ਵੋਟ ਦੀ ਤਾਕਤ ਸਬੰਧੀ ਜਾਗਰੂਕ ਕਰਨ ਲਈ ਸੀ.ਡੀ.ਟੀ.ਪੀ. ਵਿਭਾਗ
ਵਲੋਂ ਇੱਕ ਰੰਗੀਨ ਇੱਸ਼ਤਿਹਾਰ ਵੀ ਜਾਰੀ ਕੀਤਾ ਗਿਆ।ਇਸ ਮੋਕੇ ਤੇ ਵਿਭਾਗ ਵਲੋਂ
ਮਨੋਜ ਕੁਮਾਰ, ਸੁਰੇਸ਼ ਕੁਮਾਰ ਅਤੇ ਹੋਰ ਮੋਜੂਦ ਸਨ।ਨੇਹਾ (ਸੀ. ਡੀ. ਕੰਸਲਟੈਂਟ) ਜੀ
ਦੀ ਕੌਆਰਡੀਨੇਸ਼ਨ ਸਦਕਾ ਇਹ ਵੈਬੀਨਾਰ ਲੋਕਤੰਤਰ ਦੀ ਮਜਬੂਤੀ ਵਾਸਤੇ ਸਾਰਥਿਕ
ਸਿੱਧ ਹੋਇਆ।