ਚੰਡੀਗੜ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ’ਤੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਕਾਮਯਾਬੀ ਲਈ ਯੂਥ ਅਕਾਲੀ ਦਲ ਵੱਲੋਂ ਵਰਕਰਾਂ ਦੀ ਲਾਮਬੰਦੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਇਕ ਮੀਟਿੰਗ ਜਲੰਧਰ ਵਿਖੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਹੋਈ ਤੇ ਇਸ ਮੌਕੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਸਮੇਤ ਲੀਡਰਸ਼ਿਪ ਦੇ ਹੋਰ ਆਗੂ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸੰਬੋਧਨ ਕਰਦਿਆ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਨੌਜਵਾਨ ਵਰਗ ਨੂੰ ਚਲੋ ਦਿੱਲੀ ਦਾ ਨਾਅਰਾ ਦਿੰਦੇ ਹੋਏ ਕਿਹਾ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ ਤੇ 26 ਜਨਵਰੀ ਨੂੰ ਕੋਈ ਵੀ ਨੌਜਵਾਨ ਦਿੱਲੀ ਪਹੁੰਚਣ ਤੋਂ ਵਾਝਾ ਨਹੀਂ ਰਹਿਣਾ ਚਾਹੀਦਾ। ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਇਸ ਹੱਕ ਸੱਚ ਦੀ ਲੜਾਈ ਵਿਚ ਪੰਜਾਬ ਦਾ ਹਰ ਇਕ ਨੌਜਵਾਨ ਆਪਣਾ ਯੋਗਦਾਨ ਦੇਵੇਗਾ। ਉਨਾਂ ਕਿਹਾ ਕਿ ਟਰੈਕਟਰ ਮਾਰਚ ਵਿਚ ਸ਼ਾਮਿਲ ਹੋਣ ਲਈ ਦਿੱਲੀ ਲਈ ਸੂਬੇ ਦੇ ਦੋ ਵੱਖ-ਵੱਖ ਪੁਆਇੰਟਾਂ ਤੋਂ ਅਕਾਲੀ ਵਰਕਰ ਤੇ ਆਗੂ ਹਜਾਰਾਂ ਦੀ ਗਿਣਤੀ ਵਿਚ ਰਵਾਨਾ ਹੋਣਗੇ। ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਪਰਮਬੰਸ ਸਿੰਘ ਰੋਮਾਣਾ ਤੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਟਰੈਕਟਰ ਪਰੇਡ ਦੀ ਦਿੱਤੀ ਗਈ ਕਾਲ ਨੂੰ ਸਫਲ ਬਣਾਉਣ ਵਿਚ ਯੂਥ ਅਕਾਲੀ ਦਲ ਵੱਲੋਂ ਵੀ ਕਿਸਾਨੀ ਝੰਡੇ ਹੇਠ ਚੱਲਦੇ ਹੋਏ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਅੱਖਾਂ ਖੋਲੀਆਂ ਜਾ ਸਕਣ। ਇਨਾਂ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਪ੍ਰਤੀ ਹੁਣ ਤੱਕ ਬਹੁਤ ਹੀ ਗੈਰ-ਜਿੰਮੇਵਾਰਾਨਾ ਰਵੱਈਆ ਅਪਨਾਇਆ ਗਿਆ ਹੈ ਤੇ ਵਾਰ-ਵਾਰ ਮੀਟਿੰਗਾਂ ਕਰ ਸਰਕਾਰ ਕਿਸਾਨਾਂ ਨੂੰ ਨਿਰਾਸ਼ ਕਰ ਰਹੀ ਹੈ ਤੇ ਸੋਚ ਰਹੀ ਹੈ ਕਿ ਇਸ ਤਰਾਂ ਦੇ ਹੱਥਕੰਡੇ ਵਰਤ ਕੇ ਇਸ ਅੰਦੋਲਨ ਨੂੰ ਤਾਰਪੀਡੋ ਕਰ ਸਕੇਗੀ ਲੇਕਿਨ ਇਸਦੇ ਉਲਟ ਅੰਦੋਲਨ ਹੋਰ ਮਜਬੂਤ ਹੋ ਰਿਹਾ ਹੈ ਤੇ ਇਹ ਸਭ ਕੁਝ ਕਿਸਾਨ ਜਥੇਬੰਦੀਆਂ ਤੇ ਅੰਦੋਲਨ ਵਿਚ ਡਟੇ ਹੋਏ ਕਿਸਾਨਾਂ ਦੀ ਮੇਹਨਤ ਤੇ ਸਿਦਕ ਸਿਰੜ ਦਾ ਹੀ ਨਤੀਜਾ ਹੈ। ਪਰਮਬੰਸ ਰੋਮਾਣਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਵੇਂ ਪਹਿਲੀ ਆਵਾਜ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਉਠਾਈ ਗਈ ਸੀ ਲੇਕਿਨ ਮੌਜੂਦਾ ਸਮੇਂ ਇਹ ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣ ਚੁੱਕਾ ਹੈ ਤੇ ਜੇਕਰ ਸਮਾਂ ਰਹਿੰਦਿਆ ਕੇਂਦਰ ਦੀ ਭਾਜਪਾ ਸਰਕਾਰ ਨੇ ਸਹੀ ਫੈਸਲਾ ਨਾ ਲਿਆ ਤਾਂ ਪੂਰੇ ਦੇਸ਼ ਵਿਚ ਭਾਜਪਾ ਦੇ ਖਿਲਾਫ ਲੋਕ ਲਹਿਰ ਉੱਠਣੀ ਤੈਅ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੋਲਣ ਲਈ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿਚ ਯੂਥ ਅਕਾਲੀ ਦਲ ਦੇ ਵਰਕਰ ਤੇ ਆਗੂ ਕਿਸਾਨੀ ਝੰਡੇ ਹੇਠ ਹੀ ਅੱਗੇ ਵਧਣਗੇ ਤੇ ਦੂਜੀਆਂ ਸਿਆਸੀ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਹਿੱਤਾਂ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਇਸ ਘੋਲ ਵਿਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਕਿਸਾਨਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਜਿਕਰਯੋਗ ਹੈ ਕਿ ਅੱਜ ਦੀ ਮੀਟਿੰਗ ਵਿਚ ਯੂਥ ਅਕਾਲੀ ਦਲ ਦੇ ਆਗੂ ਟਰੈਕਟਰ ਮਾਰਚ ਕਰਦਿਆ ਮੀਟਿੰਗ ਵਾਲੀ ਥਾਂ ਪੁੱਜੇ ਤੇ ਇਸ ਮੌਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ। ਇਸ ਮੌਕੇ ਸੁਖਦੀਪ ਸਿੰਘ ਸੁਕਾਰ ਪ੍ਰਧਾਨ ਦੁਆਬਾ ਜ਼ੋਨ, ਤਜਿੰਦਰ ਸਿੰਘ ਨਿੱਝਰ ਪ੍ਰਧਾਨ ਜਲੰਧਰ ਦਿਹਾਤੀ , ਰਣਜੀਤ ਸਿੰਘ ਖੁਰਾਣਾ ਪ੍ਰਧਾਨ ਕਪੂਰਥਲਾ ਸ਼ਹਿਰੀ , ਕੁਲਜੀਤ ਸਿੰਘ ਲੱਕੀ ਪ੍ਰਧਾਨ ਨਵਾਂਸ਼ਹਿਰ ਸ਼ਹਿਰੀ , ਸਰਦਾਰ ਬਚਿੱਤਰ ਸਿੰਘ ਕੁਹਾੜ, ਸਰਬਜੀਤ ਸਿੰਘ ਮੱਕੜ , ਸੇਠ ਸੱਤਪਾਲ ਮੱਲ, ਰਵਿੰਦਰ ਸਿੰਘ ਠੰਡਲ , ਮਨਸਿਮਰਨ ਸਿੰਘ ਮੱਕੜ, ਗੁਰਦੇਵ ਸਿੰਘ ਗੋਲਡੀ ਭਾਟੀਆ , ਸੁਖਮਿੰਦਰ ਸਿੰਘ ਰਾਜਪਾਲ , ਕਮਲਜੀਤ ਸਿੰਘ ਕੁਲਾਰ , ਹਰਜਾਪ ਸਿੰਘ ਸਾਂਘਾ, ਯੁਵਰਾਜ ਸਿੰਘ ਜੱਗੀ, ਗੁਰਜਿੰਦਰ ਸਿੰਘ ਭਤੀਜਾ, ਗੁਰਦੇਵ ਸਿੰਘ ਮਾਹਲ, ਨਵਨੀਤ ਸਿੰਘ ਦਿਆਲਪੁਰ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ , ਅਮਿਤ ਮੈਣੀ, ਚੰਦਨ ਗਰੇਵਾਲ, ਸੁਭਾਸ਼ ਸੋਂਹਦੇ, ਕਮਲਜੀਤ ਸਿੰਘ ਭਾਟੀਆ ਡਿਪਟੀ ਮੇਅਰ, ਸੁਖਮਿੰਦਰ ਸਿੰਘ ਰਾਜਪਾਲ, ਗਗਨਦੀਪ ਸਿੰਘ ਗੱਗੀ, ਕੀਮਤੀ ਭਗਤ , ਹਰਬੰਸ ਲਾਲ ਚੋਪੜਾ,ਰਾਜਵੰਤ ਸਿੰਘ ਸੁੱਖਾ, ਹਨੀ ਟੌਂਸਾਂ , ਰਿੰਕੂ ਚਾਂਦਪੁਰੀ , ਸੁਖਦੇਵ ਸਿੰਘ ਨਾਨਕਪੁਰ, ਬਿਕਰਮ ਸਿੰਘ ਉੱਚ, ਗੁਰਪ੍ਰੀਤ ਸਿੰਘ ਸੰਧੂ ਦਸੂਹਾ, ਸਤਿੰਦਰ ਸੰਧੂ , ਬਲਰਾਜ ਸਿੰਘ ਚੌਹਾਨ , ਮਨਮੀਤ ਸਿੰਘ ਬੀਸਲਾ, ਗੁਰਮਿੰਦਰ ਸਿੰਘ ਡਿੰਪਲ,ਪਰਮਿੰਦਰ ਸਿੰਘ ਬਹਾਰਾ, ਗੁਰਪ੍ਰੀਤ ਸਿੰਘ ਖਾਲਸਾ ਆਦਿ ਵੀ ਹਾਜਰ ਸਨ।
ਕੈਪਸ਼ਨ-ਜਲੰਧਰ ਵਿਚ ਟਰੈਕਟਰ ਮਾਰਚ ਲਈ ਲਾਮਬੰਦੀ ਕਰਨ ਸਬੰਧੀ ਹੋਈ ਮੀਟਿੰਗ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਸਰਬਜੋਤ ਸਿੰਘ ਸਾਬੀ ਤੇ ਹੋਰ।