ਜਲੰਧਰ  :ਸਿੱਖ ਸਰੋਕਾਰਾਂ ਨੂੰ ਸਮਰਪਿਤ ਜਥੇਬੰਦੀ ਇੰਟਰਨੈਸ਼ਨਲ ਸਿੱਖ ਕੌਂਸਲ ਜਿਸ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਮਿੱਠੂ ਹਨ ਵੱਲੋਂ 16 ਜੁੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਨਵੀਂ ਦਾਣਾ ਮੰਡੀ ਤੋਂ ਜੋ ਸ਼ਸਤਰ ਮਾਰਚ ਨਿਕਲ ਰਿਹਾ ਹੈ। ਉੁਸ ਵਿਚ ਵੱਧ ਚਡ਼੍ਹ ਕੇ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਅੱਜ ਅਵਤਾਰ ਨਗਰ ਵਿਖੇ ਇੰਟਰਨੈਸ਼ਨਲ ਕੌਂਸਲ ਦੀ ਮੀਟਿੰਗ ਵਿਚ ਇਸ ਵਿਚ ਮਨਦੀਪ ਸਿੰਘ ਮਿਠੂ ਤੋਂ ਇਲਾਵਾਂ ਜਗਦੀਪ ਸਿੰਘ ਸੰਧਰ, ਭੁੁਪਿੰਦਰ ਸਿੰਘ ਭਿੰਦਾ, ਮਨਪ੍ਰੀਤ ਸਿੰਘ ਗਾਬਾ, ਰਣਜੀਤ ਸਿੰਘ ਸੰਤ,ਭੁਪਿੰਦਰ ਸਿੰਘ ਗੋਲਡੀ, ਪਰਮਜੀਤ ਸਿੰਘ ਮਿੱਠੂ,ਗੁਰਚਰਨਬੀਰ ਸਿੰਘ,ਮਨਮੋਹਨ ਸਿੰਘ ਬਿੱਲਾ,ਪ੍ਰਿੰਸੀਪਲ ਗੁੁਰਨਾਮ ਸਿੰਘ ਹਾਜ਼ਰ ਸਨ, ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ,ਮਨਦੀਪ ਸਿੰਘ ਮਿੱਠੂ, ਜਗਦੀਪ ਸਿੰਘ ਸੰਧਰ,ਮਨਪ੍ਰੀਤ ਸਿੰਘ ਗਾਬਾ ਨੇ ਦੱਸਿਆ ਕਿ ਖ਼ਾਲਸਾਈ ਸ਼ਸਤਰ ਮਾਰਚ ਵੱਧ ਚਡ਼੍ਹ ਕੇ ਸ਼ਾਮਲ ਹੋਣ ਤੋਂ ਇਲਾਵਾ ਕੌਂਸਲ ਵੱਲੋਂ ਨਕੋਦਰ ਚੌਂਕ {ਅੰਬੇਦਕਰ ਚੋਂਕ} ਵਿਖੇ ਇਕ ਸ਼ਾਨਦਾਰ ਸਟੇਜ ਲਾ ਕੇ ਖ਼ਾਲਸਾਈ ਸ਼ਸਤਰ ਮਾਰਚ ਵਿਚ ਸ਼ਾਮਲ ਸੰਗਤਾਂ ਦਾ ਸਵਾਗਤ ਵੀ ਕੀਤਾ ਜਾਵੇਗਾ। ਅਤੇ ਗੁਰੂ ਕੇ ਲੰਗਰ ਲਗਾਏ ਜਾਣਗੇ ਇਸ ਮੀਟਿੰਗ ਵਿੱਚ ਪਹੁੰਚੇ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਪ੍ਰਭਜੋਤ ਸਿੰਘ ਖ਼ਾਲਸਾ,ਹਰਜਿੰਦਰ ਸਿੰਘ ਵਿੱਕੀ ਖਾਲਸਾ,ਪਰਜਿੰਦਰ ਸਿੰਘ,ਗੁਰਵਿੰਦਰ ਸਿੰਘ ਸਿੱਧੂ, ਅਰਵਿੰਦਰਪਾਲ ਸਿੰਘ ਬਬਲੂ ਨੇ ਕਿਹਾ ਕੇਸ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਖ਼ਾਲਸਾਈ ਸ਼ਸਤਰ ਮਾਰਚ ਲਾਜਵਾਬ ਹੋਵੇਗਾ। ਜਿਸ ਵਿੱਚ ਸਿੱਖ ਪਰੰਪਰਾਵਾਂ ਦੀ ਝਲਕ ਮਿਲੇਗੀ ਜਲੰਧਰ ਸ਼ਹਿਰ ਖਾਲਸਾਈ ਨਿਸ਼ਾਨ ਸਾਹਿਬ ਨਾਲ ਰੁੁਸ਼ਨਾ ਉੱਠੇਗਾ।