ਜਲੰਧਰ :- ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਪੰਜਾਂ
ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ
ਰੋਡ ਅਤੇ ਨੂਰਪੁਰ ਰੋਡ) ਵਿੱਚ ਸਾਲ 2021-22 ਦੇ ਲਈ ਨਰਸਰੀ ਵਿੱਚ
ਦਾਖਿਲਾ ਪਾਊਣ ਵਾਲੇ ਬੱਚਿਆਂ ਦੇ ਅਭਿਭਾਵਕਾਂ ਅਤੇ ਸਕੂਲ ਪ੍ਰਬੰਧਨ ਮੈਂਬਰਾਂ ਦੇ
ਵਿੱਚ ਵਰਚੁਲੀ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਮੌਕੇ ਤੇ
ਇੰਨੋਕਿਡਜ਼ ਦੇ ਅਧਿਆਪਕਾਵਾਂ ਦੁਆਰਾ ਤਿਆਰ ਅਕੇਡਮਿਕ ਐਪ ਵੀ ਲਾਂਚ
ਕੀਤਾ ਗਿਆ। ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਇੰਡਕਸ਼ਨ ਪ੍ਰੋਗਰਾਮ ਜੂਮ ਐਪ
ਤੇ ਕਰਵਾਇਆ ਗਿਆ। ਸਭ ਤੋਂ ਪਹਿਲਾਂ ਮੈਡਮ ਬਨਦੀਪ (ਇੰਚਾਰਜ ਇੰਨੋਕਿਡਜ਼)
ਨੇ ਅਭਿਭਾਵਕਾਂ ਨੂੰ ਜਾਣੂ ਕਰਵਾਇਆ ਕਿ ਸਕੂਲ ਨਾ ਖੁਲ੍ਹਣ ਦੀ ਸਥਿਤੀ ਵਿੱਚ
ਆਨਲਾਈਨ ਜਮਾਤਾਂ ਕਿਸ ਤਰ੍ਹਾਂ ਚਲਣਗੀਆਂ ਅਤੇ ਬੱਚਿਆਂ ਨੂੰ ਆਨਲਾਈਨ
ਗਤੀਵਿਧਿਆਂ ਵਿੱਚ ਕਿਵੇਂ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ ਬਾਅਦ
ਇੰਨੋਕਿਡਜ਼ ਦੀ ਡਾਇਰੈਕਟਰ ਅਲਕਾ ਅਰੋੜਾ ਨੇ ਅਕੇਡਮਿਕ ਐਪ ( ਜੋ ਕਿ
ਅਧਿਆਪਕਾਵਾਂ ਦੁਆਰਾ ਤਿਆਰ ਕੀਤੀ ਗਈ ਹੈ) ਦੀ ਹਾਈਲਾਈਟ ਦੱਸਦੇ
ਹੋਏ ਅਭਿਭਾਵਕਾਂ ਨੂੰ ਸਮਝਾਇਆ ਕਿ ‘ਪੇਸ ਐਂਡ ਸਪੇਸ’ ਦਾ ਸਹੀ ਇਸਤੇਮਾਲ
ਕਿਵੇਂ ਕੀਤਾ ਜਾ ਸਕਦਾ ਹੈ। ਈ.- ਲਰਨਿੰਗ ਵਿੱਚ ਵਿਦਿਆਰਥੀਆਂ ਦੇ ਲਈ
ਇਹ ਐਪ ਬਹੁਤ ਸਹਾਇਕ ਸਿੱਧ ਹੋਵੇਗਾ। ਅਭਿਭਾਵਕ ਬਹੁਤ ਉਤਸ਼ਾਹ ਦੇ ਨਾਲ
ਵੈਬੀਨਾਰ ਦੇ ਨਾਲ ਜੁੜੇ। ਅਲਕਾ ਅਰੋੜਾ ਨੇ ਅਭਿਭਾਵਕਾਂ ਨੂੰ ਇੰਨੋਸੈਂਟ
ਹਾਰਟੱਸ ਦੇ ਨਾਲ ਜੁੜਨ ਦੇ ਲਈ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ
ਸਾਡਾ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਹੈ।