ਜਲੰਧਰ : ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਲੋਹਾਰਾਂ
ਵਿੱਚ ‘ਵਿਵੇਸ਼ੀਅਸ ਵਾਈਬ੍ਰੈਂਸ’ ਦੇ ਅੰਤਰਗਤ ਕੇ.ਜੀ.-2 ਦੇ
ਵਿਦਿਆਰਥੀਆਂ ਨੇ ਵਿਸ਼ਾਲ ਭਾਰਤ ਵਿੱਚ ਵਿਭਿੰਨਤਾ ਵਿੱਚ ਏਕਤਾ ਦਾ
ਸੰਦੇਸ਼ ਦਿੰਦੇ ਹੋਏ ਨਿ੍ਰਤ ਦੁਆਰਾ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਬੱਚਿਆਂ ਨੇ ਸਾਰੇ ਰਾਜਾਂ ਦੇ ਨਿ੍ਰਤ ਨੂੰ ਬਾਖੂਬੀ ਪੇਸ਼ ਕੀਤਾ। ਮੈਡਮ ਬਨਦੀਪ
ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰਾਇਮਰੀ ਵਿੰਗ ਇੰਚਾਰਜ
ਮੈਡਮ ਹਰਲੀਨ ਗੁਲਰੀਆ ਨੇ ‘ਗੇਸਟ ਔਫ਼ ਦ ਡੇ’ ਦੀ ਭੂਮਿਕਾ ਨਿਭਾਈ।
ਕੇ.ਜੀ.-2 ‘ਏ’ ਦੇ ਵਿਦਿਆਰਥੀਆਂ ਨੇ ਕਸ਼ਮੀਰ ਦਾ ਦ੍ਰਿਸ਼ ਪ੍ਰਸਤੁਤ ਕਰਦੇ
ਹੋਏ ਬੂਮਰੋ-ਬੂਮਰੋ ਪੇਸ਼ ਕੀਤਾ। ਹਰਿਆਣਾ ਦੀ ਝਲਕ ਪ੍ਰਸਤੁਤ ਕਰਦੇ ਹੋਏ
ਬੱਚਿਆਂ ਨੇ ‘ਆਇਓ-ਰੇ-ਆਇਓ ਰੇ’ ਪੇਸ਼ ਕੀਤਾ ਅਤੇ ਮਾਤਾ-ਪਿਤਾ ਨੂੰ
ਮੰਤਰ-ਮੁਗਧ ਕਰ ਦਿੱਤਾ। ਕੇ.ਜੀ.-2 ‘ਡੀ’ ਦੇ ਵਿਦਿਆਰਥੀਆਂ ਨੇ
ਮਹਾਰਾਸ਼ਟਰ ਦੀ ਝਲਕ ਦਿਖਾਂਦੇ ਹੋਏ ‘ਗਣਪਤੀ ਬੱਪਾ ਮੋਰਿਆ’ ਉੱਤੇ
ਨਿ੍ਰਤ ਪੇਸ਼ ਕੀਤਾ। ਕੇ.ਜੀ. -2 ‘ਸੀ’ ਦੁਆਰਾ ਪ੍ਰਸਤੁਤ ‘ਘੂਮਰ’ ਅਤੇ ਕੇ.
ਜੀ.-2 ਬੀ ਦੇ ਨੰਨ੍ਹੇ ਵਿਦਿਆਰਥੀਆਂ ਦੁਆਰਾ ਪ੍ਰਸਤੁਤ ‘ਬੀਹੂ’ ਨਿ੍ਰਤ,
ਜਿਸ ਵਿੱਚ ਗੁਜਰਾਤ ਦੀ ਸੰਸਕ੍ਰਿਤੀ ਦੀ ਝਲਕ ਦਿਖਾਈ ਦਿੱਤੀ, ਖਿੱਚ
ਦਾ ਕੇਂਦਰ ਰਿਹਾ। ਅੰਤ ਵਿੱਚ ਬੱਚਿਆਂ ਨੇ ‘ਮਿਲੇ ਸੁਰ ਮੇਰਾ ਤੁਮਹਾਰਾ’
ਦੁਆਰਾ ਹਰ ਭਾਰਤੀ ਨੂੰ ਸੰਦੇਸ਼ ਦਿੱਤਾ ਕਿ ਭਾਰਤ ਵਿੱਚ ਅਨੇਕਾਂ ਰਾਜ ਅਤੇ
ਵਿਭਿੰਨ ਸੰਸਕ੍ਰਿਤੀ ਦੇ ਹੁੰਦੇ ਹੋਏ ਵੀ ਹਰੇਕ ਨਾਗਰਿਕ ਇੱਕ-ਦੂਜੇ
ਨਾਲ ਜੁੜਿਆ ਹੈ ਅਤੇ ਆਪਣੇ ਰਾਸ਼ਟਰ ਦਾ ਸਨਮਾਨ ਕਰਦਾ ਹੈ। ਮੈਡਮ ਗੁਲਰੀਆ ਨੇ
ਮਾਤਾ-ਪਿਤਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ
ਇਲੈਕਟ੍ਰੋਨਿਕ ਗੈਜ਼ੇਟ ਦੀ ਲੋੜ ਨਹÄ ਬਲਕਿ ਉਹਨਾਂ ਦੇ ਸਮੇਂ ਦੀ ਲੋੜ ਹੈ।
ਉਹਨਾਂ ਨੇ ‘ਨੋ ਟੂ ਸ¬ਕ੍ਰੀਨ ਟਾਈਮ’ ਉੱਤੇ ਜ਼ੋਰ ਦਿੱਤਾ। ਇੰਨੋਕਿਡਜ਼
ਇੰਚਾਰਜ ਮੈਡਮ ਅਲਕਾ ਅਰੋੜਾ ਨੇ ਦੱਸਿਆ ਕਿ ਭਾਰਤ ਦਾ ਹਰੇਕ ਰਾਜ
ਖਿੱਚ ਦਾ ਕੇਂਦਰ ਹੈ। ਉਹਨਾਂ ਨੇ ਕਿਹਾ ਕਿ ਹਰ ਭਾਰਤੀ ਨੂੰ ਚਾਹੀਦਾ ਹੈ ਕਿ
ਉਹ ਵਿਦੇਸ਼ ਜਾਣ ਦਾ ਵਿਚਾਰ ਛੱਡ ਕੇ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ
ਸੰੁਦਰਤਾ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖੇ। ਇਸ ਮੌਕੇ ’ਤੇ ਲੋਹਾਰਾਂ ਦੀ
ਪਿ੍ਰੰਸੀਪਲ ਸ਼ਾਲੂ ਸਹਿਗਲ ਵੀ ਮੌਜੂਦ ਸਨ।