ਜਲੰਧਰ : ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਸ ਦੇ ਮੈਨੇਜਮੇਂਟ ਅਤੇ ਖੇਤੀ ਵਿਭਾਗ ਦੇ ਵਿਦਿਆਰਥੀਆਂ ਲਈ ਮਾਰਕਫੈਡ ਐਗਰੋ ਜਲੰਧਰ ਵਿਖੇ ਉਦਯੋਗਿਕ ਯਾਤਰਾ ਦਾ ਆਯੋਜਨ ਕੀਤਾ ਗਿਆ।
ਯਾਤਰਾ ਦੌਰਾਨ ਹਰਵਿੰਦਰ ਸਿੰਘ (ਮਾਰਕਫੈਡ ਅਧਿਕਾਰੀ) ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਉਤਪਾਦਨ ਸਹੁਲਤਾਂ ਜਿਵੇਂ ਸੈਗ ਲਾਈਨ ਅਤੇ ਹਨੀ ਪ੍ਰੋਸੈਸਿੰਗ ਯੂਨਿਟ, ਉਹਨਾ ਦੀ ਖਰੀਦ ਅਤੇ ਸਪਲਾਈ ਮੈਨੇਜਮੇਂਟ ਦਾ ਵੇਰਵਾ ਦਿੱਤਾ। ਵਿਦਿਆਰਥੀਆਂ ਨੇ ਮਾਰਕਫੈਡ ਪ੍ਰੋਡਕਸ਼ਨ ਯੂਨਿਟ ਵਿਖੇ ਕੰਪਨੀ ਪਦਾਰਥਾਂ ਦੀ ਕੁਆਲਟੀ ਲਈ ਕੀਤੇ ਜਾ ਰਹੇ ਵੱਖ-ਵੱਖ ਉਪਾਵਾਂ ਬਾਰੇ ਜਾਣਕਾਰੀ ਹਾਸਿਲ ਕਿੱਤੀ। ਇਹ ਯਾਤਰਾ ਵਿਦਿਆਰਥੀਆਂ ਲਈ ਇੱਕ ਲਾਭਦਾਇਕ ਅਤੇ ਵਿਹਾਰਕ ਤਜਰਬਾ ਰਿਹੀ।
ਇਸ ਯਾਤਰਾ ਦਾ ਆਯੋਜਨ ਡਾ. ਗਗਨਦੀਪ ਕੌਰ ਅਤੇ ਡਾ. ਉਪਦੇਸ਼ ਖਿੰਡਾ ਦੁਆਰਾ, ਗਰੁੱਪ ਡਾਇਰੈਕਟਰ ਸ਼ੈਲੇਸ ਤ੍ਰਿਪਾਠੀ ਦੀ ਅਗਵਾਈ ਹੇਠ ਕੀਤਾ ਗਿਆ। ਯਾਤਰਾ ਦੌਰਾਨ ਫੈਕਲਟੀ ਮੈਂਬਰ ਸ਼੍ਰੀਮਤੀ ਗਗਨਦੀਪ ਕੌਰ, ਡਾ. ਉਪਦੇਸ਼ ਖਿੰਡਾ ਅਤੇ ਸ਼੍ਰੀ ਬਿਸ਼ਾਲ ਮਿਸ਼ਰਾ ਵਿਦਿਆਰਥੀਆਂ ਦੇ ਨਾਲ ਸਨ। ਇੰਨੋਸੈਂਟ ਹਾਰਟਸ ਗਰੂਪ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਨਵੇਂ ਐਕਸਪੋਜ਼ਰ ਪ੍ਰਦਾਨ ਕਰਨ ਲਈ ੳੱੁਦਮਸ਼ੀਲ ਰਹਿੰਦਾ ਹੈ।