ਜਲੰਧਰ: ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਰੀਆਂ ਜਮਾਤਾਂ ਵਿੱਚ ਵਿਭਿੰਨ ਗਤੀਵਿਧੀਆਂ ਕਰਵਾਈਆਂ ਗਈਆਂ। ਕੋਰੀਓਗ੍ਰਾਫੀ ਦੁਆਰਾ ਪਟਾਖੇ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਇੰਨੋਕਿਡਜ਼ ਦੇ ਨੰਨ੍ਹੇ ਬੱਚਿਆਂ ਦੁਆਰਾ ਸ਼੍ਰੀਰਾਮ, ਸੀਤਾ ਅਤੇ ਲਛਮਣ ਦੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਗਿਆ, ਜਿਸ ਵਿੱਚ ਸ਼੍ਰੀਰਾਮ ਜੀ ਦੇ ਅਯੋਧਿਆ ਵਾਪਸੀ ਦੇ ਦ੍ਰਿਸ਼ ਨੂੰ ਦਰਸਾਇਆ ਗਿਆ। ਖ਼ਾਸ ਪਹਿਰਾਵੇ ਵਿੱਚ ਸਜੇ ਬੱਚੇ ਬਹੁਤ ਚੰਗੇ ਅਤੇ ਆਕਰਸ਼ਕ ਲੱਗ ਰਹੇ ਸਨ। ਸੰਵਾਦ ਬੋਲ ਕੇ ਤਾਂ ਉਹਨਾਂ ਨੇ ਸਾਰਿਆਂ ਦਾ ਮਨ ਮੋਹ ਲਿਆ। ਬੱਚੇ ‘ਜੈ ਸ਼੍ਰੀ ਰਾਮ’ ਦੇ ਨਾਂ ਦੇ ਜੈਕਾਰੇ ਬੜੇ ਉਤਸ਼ਾਹ ਨਾਲ ਲਗਾ ਰਹੇ ਸਨ। ਖਾਸ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਸਮਝਾਇਆ ਗਿਆ ਕਿ ਸਾਨੂੰ ਪਟਾਖੇ ਨਹਵਾ ਚਲਾਉਣੇ ਚਾਹੀਦੇ ਕਿਉਂਕਿ ਇਹਨਾਂ ਦੀ ਵਰਤੋ ਨਾਲ ਪ੍ਰਦੂਸ਼ਣ ਫੈਲਦਾ ਹੈ ਜੋ ਸਿਹਤ ਲਈ ਨੁਕਸ਼ਾਨਦਾਇਕ ਹੈ। ਜਮਾਤ ਪਹਿਲੀ ਅਤੇ ਦੂਸਰੀ ਦੇ ਬੱਚਿਆਂ ਨੇ ਕੈਂਡਲ ਡੈਕੋਰੇਸ਼ਨ, ਜਮਾਤ ਸੱਤਵੀ ਅਤੇ ਅੱਠਵੀ ਦੇ ਬੱਚਿਆਂ ਨੇ ਪੂਜਾ ਥਾਲੀ ਡੈਕੋਰੇਸ਼ਨ ਆਦਿ ਗਤੀਵਿਧੀਆਂ ਵਿੱਚ ਭਾਗ ਲਿਆ। ਜਮਾਤ ਗਿਆਰਵੀ ਅਤੇ ਬਾਰ੍ਹਵੀ ਦੇ ਵਿਦਿਆਰਥੀਆਂ ਨੇ ਰੰਗੋਲੀ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਪ੍ਰਿੰਸੀਪਲ ਰਾਜੀਵ ਪਾਲੀਵਾਲ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਦੀਵਾਲੀ ਦੇ ਤਿਉਹਾਰ ਦਾ ਮਹੱਤਵ ਸਮਝਾਇਆ ਤੇ ਕਿਹਾ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਤੋਂ ਜਾਣੂ ਕਰਾਉਣਾ ਹੈ।