ਜਲੰਧਰ  : ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ
ਵਿਦਿਆਰਥੀਆਂ ਨੇ 20ਵÄ ਰੋਲਰ ਸਕੇਟਿੰਗ ਚੈਂਪੀਅਨਸ਼ਿਪ
(ਇੰਟਰ-ਡਿਸਟ੍ਰਿਕਟ) ਵਿੱਚ 2 ਗੋਲਡ, 1 ਸਿਲਵਰ ਅਤੇ 1 ਬ੍ਰੌਂਜ
ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਇਹ ਪ੍ਰਤੀਯੋਗਿਤਾ
ਪਿਛਲੇ ਦਿਨÄ ਡੀਕੈਥਲਨ ਸਪੋਰਟਸ ਦੁਆਰਾ ਅਮਿ੍ਰਤਸਰ ਵਿੱਚ
ਆਯੋਜਿਤ ਕੀਤੀ ਗਈ। 500 ਮੀਟਰ ਰਿੰਕ ਰੇਸ ਵਿੱਚ ”-11
ਵਿੱਚ ਹਰਗੁਨ ਹੁੰਡਲ ਨੇ ਗੋਲਡ, ”-17 ਵਿੱਚ ਆਕ੍ਰਿਤੀ ਨੇ ਗੋਲਡ,
”-14 ਵਿੱਚ ਏਕਮਪ੍ਰੀਤ ਨੇ ਸਿਲਵਰ ਮੈਡਲ ਅਤੇ ”-09 ਕੈਟੇਗਰੀ
ਵਿੱਚ ਅਵਰੀਨ ਕੌਰ ਨੇ ਬ੍ਰੌਂਜ ਮੈਡਲ ਜਿੱਤ ਕੇ ਸਕੂਲ ਦਾ ਨਾਮ
ਰੌਸ਼ਨ ਕੀਤਾ। ਇਹ ਪੁਰਸਕਾਰ ਉਹਨਾਂ ਨੂੰ ਕਪੂਰਥਲਾ ਦੇ
ਡਿਸਟ੍ਰਿਕਟ ਸਪੋਰਟਸ ਅਫ਼ਸਰ ਗੁਰਸੇਵਕ ਸਿੰਘ ਦੇ ਹੱਥਾਂ ਤੋਂ
ਮਿਲੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ਉੱਤੇ
ਪਿ੍ਰੰਸੀਪਲ ਰਾਜੀਵ ਪਾਲੀਵਾਲ ਨੇ ਉਹਨਾਂ ਨੂੰ ਵਧਾਈ ਦਿੱਤੀ
ਅਤੇ ਭਵਿੱਖ ਵਿੱਚ ਵੀ ਸਫਲਤਾ ਪ੍ਰਾਪਤ ਕਰਨ ਲਈ ਸ਼ੁੱਭ-
ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟ ਦੇ ਸੈ¬ਕ੍ਰੇਟਰੀ ਡਾਕਟਰ
ਅਨੂਪ ਬੌਰੀ ਨੇ ਐੱਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ ਅਤੇ
ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਇਸ ਸਫ਼ਲਤਾ
ਉੱਤੇ ਵਧਾਈ ਦਿੱਤੀ। ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ
ਮੈਡੀਕਲ ਟਰੱਸਟ ਦੇ ਅੰਤਰਗਤ ਜ਼ਿਲ੍ਹਾ ਪੱਧਰੀ, ਰਾਜ ਪੱਧਰੀ
ਅਤੇ ਰਾਸ਼ਟਰੀ ਪੱਧਰੀ ਖੇਡਾਂ ਵਿੱਚ ਜੇਤੂ ਰਹਿਣ ਵਾਲੇ
ਵਿਦਿਆਰਥੀਆਂ ਦੀ ਟਿਊਸ਼ਨ ਫ਼ੀਸ ਵਿੱਚ ਵੀ ਰਾਹਤ ਕੀਤੀ
ਜਾਂਦੀ ਹੈ।