ਜਲੰਧਰ : ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਸਤਯਮੇਵ ਜਯਤੇ ਸੁਸਾਇਟੀ ਦੁਆਰਾ ਅਵੇਅਰਨੈਂਸ ਪ੍ਰੋਗ੍ਰਾਮ ਕਰਵਾਇਆ ਗਿਆ, ਜਿਸਦਾ ਵਿਸ਼ਾ ਸੀ- ‘ਸੇ ਨੋ ਟੂ ਡਰਗਸ’। ਇਸ ਮੌਕੇ ’ਤੇ ਸੁਸਾਇਟੀ ਦੇ ਚੇਅਰਮੈਨ ਕਪਿਲ ਭਾਟੀਆ, ਪ੍ਰੈਜ਼ੀਡੈਂਟ ਪੰਕਜ ਸਰਪਾਲ (ਕੌਂਸਲਰ ਨਸ਼ਾ ਛੁੜਾਓ ਕੇਂਦਰ) ਮੈਡਮ ਬੇਨੂ ਚੋਪੜਾ, ਗੌਰਵ ਵਿਜ ਆਦਿ ਮੌਜੂਦ ਸਨ। ਬੇਨੂ ਚੋਪੜਾ ਮੈਮ ਨੇ ਪਾਵਰ ਪੁਆਇੰਟ ਪ੍ਰੈਂਜ਼ੇਨਟੇਸ਼ਨ ਦੁਆਰਾ ਨੌਵÄ ਅਤੇ ਦੱਸਵÄ ਜਮਾਤ ਦੇ ਬੱਚਿਆਂ ਨੂੰ ਦੱਸਿਆ ਕਿ ਨਸ਼ਾ ਕਿੰਨੀ ਪ੍ਰਕਾਰ ਦਾ ਹੁੰਦਾ ਹੈ ਅਤੇ ਇਹ ਸਾਡੇ ਸ਼ਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ। ਉਹਨਾਂ ਨੇ ਦੱਸਿਆ ਕਿ ਜਲੰਧਰ ਸਿਵਲ ਹਸਪਤਾਲ ਵਿੱਚ ਨਸ਼ਾ ਛੁੜਾਓ ਕੇਂਦਰ ਚੱਲ ਰਿਹਾ ਹੈ, ਜੋ ਕਿ ਬਿਲਕੁਲ ਮੁਫ਼ਤ ਇਲਾਜ ਕਰਦਾ ਹੈ। ਕਪਿਲ ਭਾਟੀਆ ਅਤੇ ਪੰਕਜ ਸਰਪਾਲ ਨੇ ਦੱਸਿਆ ਕਿ ‘ਸਤਯਮੇਵ ਜਯਤੇ’ ਸੁਸਾਇਟੀ ਮਾਨਵਤਾ ਦੀ ਨਿਸ਼ਕਾਮ ਸੇਵਾ ਲਈ ਬਣਾਈ ਗਈ ਹੈ ਅਤੇ ਨਸ਼ਾ ਛੁੜਾਓ ਦੇ ਅੰਤਰਗਤ ਉਹਨਾਂ ਦਾ ਕੈਂਪੇਨ ਜਾਰੀ ਹੈ। ਏ.ਐਸ.ਈ. ਸ਼ਮਸ਼ੇਰ ਗਿੱਲ ਨੇ ਬੱਚਿਆਂ ਨੂੰ ਸਹੁੰ ਚੁਕਾਈ ਕਿ ਉਹ ਨਸ਼ੇ ਨੂੰ ਕਦੀ ਵੀ ਹੱਥ ਨਹÄ ਲਗਾਉਣਗੇ ਅਤੇ ਜੇਕਰ ਕਿਸੇ ਨੂੰ ਨਸ਼ਾ ਕਰਦੇ ਦੇਖਣਗੇ ਤਾਂ ਉਸਨੂੰ ਇਲਾਜ ਕਰਵਾਉਣ ਲਈ ਪ੍ਰੋਤਸਾਹਿਤ ਕਰਨਗੇ। ਇਸ ਮੌਕੇ ਬੱਚਿਆਂ ਨੂੰ ਪ੍ਰਸ਼ਨ ਵੀ ਪੁੱਛੇ ਗਏ ਅਤੇ ਸਹੀ ਉੱਤਰ ਦੇਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ। ਸੁਸਾਇਟੀ ਵੱਲੋਂ ਨਰੇਸ਼ ਸ਼ਰਮਾ, ਨੀਰਜ ਕਹਿਰ, ਗਗਨਦੀਪ ਸਲੂਜਾ, ਗਰਵ ਸਰਪਾਲ, ਸ਼ਿਵਾਂਸ਼ ਭਾਟੀਆ ਆਦਿ ਮੌਜੂਦ ਸਨ। ਅੰਤ ਵਿੱਚ ਪਿ੍ਰੰਸੀਪਲ ਰਾਜੀਵ ਪਾਲੀਵਾਲ, ਵਾਈਸ ਪਿ੍ਰੰਸੀਪਲ ਸ਼ਰਮੀਲਾ ਨਾਕਰਾ, ਮਨੀਸ਼ ਜੋਸ਼ੀ (ਐਗਜ਼ੀਕਿਉਟਿਵ ਅਫ਼ਸਰ) ਨੇ ਸੁਸਾਇਟੀ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।