ਜਲੰਧਰ : ਇੰਨੋਸੈਂਟ ਹਾਰਟਸ ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿੱਚ ‘ਇੱਕ ਦਿਨ ਉਸ ਰੱਬ ਦੇ ਨਾਮ’ ਦੇ ਤਹਿਤ ਤੀਸਰੀ ਤੋਂ ਪੰਜਵÄ ਜਮਾਤ ਤੱਕ ਦੇ ਲਈ ਭਜਨ ਅਤੇ ਸ਼ਬਦ ਗਾਇਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਦੀਆਂ ਮਾਵਾਂ ਅਤੇ ਦਾਦੀਆਂ ਨੂੰ ਸੱਦਿਆ ਗਿਆ। ਪ੍ਰੋਗ੍ਰਾਮ ਵਿੱਚ ਸਨਮਾਨਿਤ ਮਹਿਮਾਨ ਦੀ ਭੂਮਿਕਾ ਜੰਡਿਆਲਾ ਦੇ ਸਰਪੰਚ ਦੀ ਪਤਨੀ ਪ੍ਰੇਮ ਲਤਾ ਪਲਹਨ ਅਤੇ ਜਮਸ਼ੇਰ ਦੇ ਸਰਪੰਚ ਦੀ ਪਤਨੀ ਬਲਵਿੰਦਰ ਕੌਰ ਨੇ ਨਿਭਾਈ। ਬੱਚਿਆਂ ਦੇ ਭਗਤੀਪੂਰਨ ਸ਼ਬਦ ਅਤੇ ਭਜਨ ਪ੍ਰਸਤੁਤ ਕੀਤੇ। ਪ੍ਰੋਗ੍ਰਾਮ ਦਾ ਆਰੰਭ ‘ਇਹ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇਂ ਬੜੀ ਹੈੈਂ’ ਭਜਨ ਨਾਲ ਹੋਇਆ। ਚੌਥੀ ਜਮਾਤ ਦੇ ਬੱਚਿਆਂ ਨੇ ‘ਮਨਮੋਹਣਾ ਅਤਪ੍ਰੀਤਮ ਪਿਆਰੇ’ ਸ਼ਬਦ ਗਾ ਕੇ ਸਾਰੇ ਵਾਤਾਵਰਣ ਨੂੰ ਮਹਿਕਾ ਦਿੱਤਾ। ਤੀਸਰੀ ਬੀ ਜਮਾਤ ਦੁਆਰਾ ਪ੍ਰਸਤੁੱਤ ਕਿ੍ਰਸ਼ਨ ਭਜਨ ਅਚੂਤਮ, ਕੇਸ਼ਵਮ ਕ੍ਰਿਸ਼ਨ ਦਾਮੋਦਰਮ ਆਕਰਸ਼ਨ ਦਾ ਕੇਂਦਰ ਰਿਹਾ ਅਤੇ ਲੋਗਾਂ ਨੂੰ ਭਾਵ-ਵਿਭੋਰ ਕਰ ਗਿਆ। ਅੰਤ ਵਿੱਚ ਪੰਜਵÄ ਜਮਾਤ ਦੇ ਬੱਚਿਆਂ ਨੇ ‘ਕੋਈ ਬੋਲੇ ਰਾਮ-ਰਾਮ’ ਭਜਨ ਗਾ ਕੇ ਆਏ ਹੋਏ ਮਹਿਮਾਨਾਂ ਦੇ ਦਿਲਾਂ ਨੂੰ ਛੂ ਲਿਆ। ਮੰਚ ਦਾ ਸੰਚਾਲਨ ਜੋਤੀ ਮੈਡਮ ਨੇ ਕੀਤਾ ਅਤੇ ਮਾਵਾਂ ਅਤੇ ਦਾਦੀਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪਿ੍ਰੰਸੀਪਲ ਸੋਨਾਲੀ ਮਨੋਚਾ, ਇੰਨਚਾਰਜ਼ ਇੰਨੋਕਿਡਜ਼ ਲੋਹਾਰਾਂ ਅਲਕਾ ਅਰੋੜਾ, ਇੰਨਚਾਰਜ ਸੀ.ਜੇ.ਆਰ. ਨੀਤਿਕਾ ਕਪੂਰ ਮੌਜੂਦ ਸਨ। ਪਿ੍ਰੰਸੀਪਲ ਸੋਨਾਲੀ ਨੇ ਆਏ ਹੋਏ ਅਭਿਭਾਵਕਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਮਝਾਇਆ ਕਿ ਬੱਚਿਆਂ ਨੂੰ ਨੈਤਿਕ ਮੁੱਲ ਘਰਾਂ ਵਿੱਚ ਹੀ ਸਿਖਾਏ ਜਾਂਦੇ ਹਨ ਅਤੇ ਇਹ ਕੰਮ ਘਰ ਦੇ ਵੱਡੇ ਬੁਜਰਗ ਹੀ ਕਰਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਅਭਿਭਾਵਕ ਅਤੇ ਮੈਨਜਮੈਂਟ ਇੱਕ ਦੂਸਰੇ ਦੇ ਸਹਿਯੋਗ ਤੋਂ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਕਰ ਸਕਦੇ ਹਨ।