ਅੰਮ੍ਰਿਤਸਰ,22 ਅਕਤੂਬਰ ( )- ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਪੰਜਾਬ ਦੇ ਪ੍ਰਮੁੱਖ ਆਗੂ ਜਸਵਿੰਦਰਪਾਲ ਸਿੰਘ ਚਮਿਆਰੀ ਦੇ ਸਤਿਕਾਰਯੋਗ ਪਿਤਾ ਜੀ ਅਤੇ ਜਥੇਬੰਦੀ ਦੇ ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਦੇ ਨਜ਼ਦੀਕੀ ਰਿਸ਼ਤੇਦਾਰ ਮਦਨ ਲਾਲ ਜੀ ਦੇ ਬੀਤੀ ਦਿਨੀਂ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਅਕਾਲ ਚਲਾਣਾ ਕਰ ਜਾਣ ਤੇ ਵੱਖ-ਵੱਖ ਅਧਿਆਪਕ,ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ,ਸਤਬੀਰ ਸਿੰਘ ਬੋਪਾਰਾਏ,ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ,ਪਰਮਬੀਰ ਸਿੰਘ ਰੋਖੇ,ਸਰਬਜੋਤ ਵਿਛੋਆ,ਲਖਵਿੰਦਰ ਸਿੰਘ ਸੰਗੂਆਣਾ,ਮਨਪ੍ਰੀਤ ਸੰਧੂ,ਤਜਿੰਦਰਪਾਲ ਸਿੰਘ ਮਾਨ,ਸੁਖਜਿੰਦਰ ਸਿੰਘ ਹੇਰ,ਸਤਬੀਰ ਸਿੰਘ ਕਾਹਲੋੰ,ਸੁਖਜਿੰਦਰ ਦੂਜੋਵਾਲ, ਰਜਿੰਦਰ ਸਿੰਘ ਰਾਜਾਸਾਂਸੀ,ਹਰਚਰਨ ਸ਼ਾਹ,ਸੁਖਵਿੰਦਰ ਸਿੰਘ ਅੰਬ ਕੋਟਲੀ,ਰਾਜਪਾਲ ਸਿੰਘ ਉੱਪਲ,ਕੰਵਰਸਰਤਾਜ ਸਿੰਘ, ਬਲਜੀਤ ਸਿੰਘ ਕਲੇਰ,ਦਲਜੀਤ ਸਿੰਘ ਜਗਦੇਵ ਕਲਾਂ,ਹਰਜਿੰਦਰ ਸਿੱਧੂ,ਜਤਿੰਦਰ ਸਿੰਘ,ਨਵਜੋਤ ਲਾਡਾ,ਰਮਨਦੀਪ ਸਿੰਘ ਜੱਸੜ,ਗੁਰਸੇਵਕ ਗੁੱਝਾਪੀਰ,ਰਮਨ ਕਾਹਲੋੰ,ਅਮਨਦੀਪ ਪਵਾਰ,ਹਤਿੰਦਰ ਸਿੰਘ,ਰੁਪਿੰਦਰ ਰਵੀ,ਦਿਲਬਾਗ ਸਿੰਘ ਬਾਜਵਾ,ਨਵਦੀਪ ਸਿੰਘ,ਮਨਿੰਦਰ ਸਿੰਘ,ਸੁਖਦੇਵ ਸਿੰਘ ਵੇਰਕਾ,ਗੁਰਪ੍ਰੀਤ ਸਿੰਘ ਵੇਰਕਾ,ਪਰਮਬੀਰ ਸਿੰਘ ਵੇਰਕਾ,ਗੁਰਪ੍ਰੀਤ ਸਿੰਘ ਥਿੰਦ,ਨਵਦੀਪ ਸਿੰਘ ਬਾਬਾ,ਸਰਫ਼ਰਾਜ ਸਿੰਘ ਮਾਹਲ,ਮਲਕੀਤ ਸਿੰਘ ਭੁੱਲਰ,ਹਰਪਿੰਦਰ ਸਿੰਘ ਗਿੱਲ,ਰਾਜਵਿੰਦਰ ਸਿੰਘ ਲੁੱਧੜ,ਮਨਜੀਤ ਸਿੰਘ ਮੰਨਾ,ਰਣਜੀਤ ਸ਼ਾਹ,ਗੁਰਲਾਲ ਸਿੰਘ ਸੋਹੀ,ਰਵਿੰਦਰ ਸ਼ਰਮਾ,ਬਲਜਿੰਦਰ ਸਿੰਘ,ਸੁਖਦੀਪ ਸਿੰਘ,ਗਗਨਦੀਪ ਵੜੈਚ,ਬਲਜੀਤ ਮੱਲੀ,ਰਾਜਬੀਰ ਸਿੰਘ ਵੇਰਕਾ,ਡਾ.ਗੁਰਪ੍ਰੀਤ ਸਿੰਘ ਸਿੱਧੂ,ਸਰਬਜੀਤ ਤਰਸਿੱਕਾ,ਪ੍ਰਦੀਪ ਸਿੰਘ ਥਿੰਦ,ਹਰਜੀਤ ਸਿੰਘ ਰਾਜਾਸਾਂਸੀ,ਸਤਬੀਰ ਸਿੰਘ ਖੈਰਾਬਾਦ ਆਦਿ ਆਗੂਆਂ ਨੇ ਚਮਿਆਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਮਾਨਦਾਰ ਤੇ ਮਿਹਨਤੀ ਇਨਸਾਨ ਮਦਨ ਲਾਲ ਜੀ ਦੇ ਵਿਛੋੜੇ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ ਮਦਨ ਲਾਲ ਜੀ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ  ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਅੰਤਿਮ ਅਰਦਾਸ 27 ਅਕਤੂਬਰ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਚਮਿਆਰੀ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।