ਅਧਿਆਪਕ ਆਗੂ ਲਖਵਿੰਦਰ ਸੰਗੂਆਣਾ ਸਾਥੀਆਂ ਸਮੇਤ ਈ.ਟੀ.ਯੂ.’ਚ ਸ਼ਾਮਿਲ
ਅੰਮ੍ਰਿਤਸਰ :- ਅੰਮ੍ਰਿਤਸਰ ਈ.ਟੀ.ਟੀ. ਅਧਿਆਪਕਾਂ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਸੰਗੂਆਣਾ ਅਧਿਆਪਕ ਆਗੂ ਸਰਬਜੋਤ ਸਿੰਘ ਵਿਛੋਆ ਅਤੇ ਸੁਧੀਰ ਢੰਡ ਦੀ ਪ੍ਰੇਰਨਾ ਨਾਲ ਆਪਣੇ ਸਾਥੀਆਂ ਸਮੇਤ ਪ੍ਰਾਇਮਰੀ ਅਧਿਆਪਕਾਂ ਦੀ ਮਾਂ ਜਥੇਬੰਦੀ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਪੰਜਾਬ ਵਿਚ ਸ਼ਾਮਿਲ ਹੋ ਗਏ ਹਨ। ਇਸ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਈ.ਟੀ.ਯੂ.ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ,ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ,ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ,ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ,ਪਰਮਬੀਰ ਸਿੰਘ ਰੋਖੇ,ਸਰਬਜੋਤ ਸਿੰਘ ਵਿਛੋਆ,ਗੁਰਪ੍ਰੀਤ ਸਿੰਘ ਥਿੰਦ ਆਦਿ ਨੇ ਸੰਗੂਆਣਾ ਸਮੇਤ ਸ਼ਾਮਿਲ ਹੋਏ ਸਾਰੇ ਆਗੂਆਂ ਦਾ ਈ.ਟੀ.ਯੂ. ‘ਚ ਸ਼ਾਮਿਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਪ੍ਰਾਇਮਰੀ ਕੇਡਰ ਨੂੰ ਸਮਰਪਿਤ ਸੋਚ ਦੇ ਧਾਰਨੀ ਆਗੂ ਲਗਾਤਾਰ ਈ.ਟੀ.ਯੂ.(ਰਜਿ.) ਦੇ ਝੰਡੇ ਥੱਲੇ ਇਕੱਤਰ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਹੋਰ ਸਾਥੀ ਵੀ ਜਥੇਬੰਦੀ ਵਿੱਚ ਸ਼ਾਮਲ ਲਈ ਯੂਨੀਅਨ ਦੇ ਸੰਪਰਕ ਵਿਚ ਹਨ।ਉਨ੍ਹਾਂ ਕਿਹਾ ਕਿ ਨਵੇਂ ਸਾਥੀ ਸ਼ਾਮਲ ਹੋਣ ਨਾਲ ਯੂਨੀਅਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਅਧਿਆਪਕਾਂ ਦੇ ਮਸਲੇ ਵੀ ਜਲਦ ਹੱਲ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਾਮਲ ਹੋਣ ਵਾਲੇ ਸਭ ਆਗੂਆਂ ਨੂੰ ਜਲਦ ਹੀ ਸਤਿਕਾਰਤ ਅਹੁਦੇ ਦਿੱਤੇ ਜਾਣਗੇ। ਈ.ਟੀ.ਯੂ.’ਚ ਸ਼ਾਮਲ ਹੋਣ ਵਾਲੇ ਅਧਿਆਪਕ ਆਗੂ ਲਖਵਿੰਦਰ ਸਿੰਘ ਸੰਗੂਆਣਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਈ.ਟੀ.ਯੂ.ਰਜਿ.ਦੇ ਆਗੂਆਂ ਨਾਲ ਮਿਲ ਕੇ ਅਧਿਆਪਕਾਂ ਦੇ ਹੱਕਾਂ ਦੀ ਪੂਰਤੀ ਲਈ ਹਰ ਸੰਭਵ ਯਤਨ ਕਰਨਗੇ। ਈ.ਟੀ.ਯੂ. ‘ਚ ਸ਼ਾਮਿਲ ਹੋਣ ਵਾਲਿਆਂ ‘ਚ ਲਖਵਿੰਦਰ ਸਿੰਘ ਸੰਗੂਆਣਾ ਤੋੰ ਇਲਾਵਾ ਬਲਾਕ ਅਜਨਾਲਾ ਤੋਂ ਸਨਜੀਤ ਸਿੰਘ ਅਜਨਾਲਾ, ਭੁਪਿੰਦਰ ਸਿੰਘ,ਕਰਮ ਸਿੰਘ, ਰਵੀ ਮਰਵਾਹਾ,ਰੋਹਿਤ ਮਰਵਾਹਾ, ਸੁਖਵਿੰਦਰ ਸਿੰਘ,ਗੁਰਦਿੱਤ ਸਿੰਘ,ਸੰਜੇ ਸੋਹਲ,ਤਰਸੇਮ ਸਿੰਘ, ਬਲਾਕ ਚੌਗਾਵਾਂ ਤੋਂ ਗੁਰਪ੍ਰਤਾਪ ਸਿੰਘ, ਕਰਨਬੀਰ ਸਿੰਘ,ਜਸਵੰਤ ਸਿੰਘ,ਸੁਖਜੀਤ ਸਿੰਘ,ਸੁਖਰਾਜ ਸਿੰਘ,ਰਵਿੰਦਰ ਸਿੰਘ ਕਾਹਲੋ,ਬੂਟਾ ਸਿੰਘ,ਮੇਜਰ ਸਿੰਘ, ਅੰਮ੍ਰਿਤਸਰ -3 ਤੋਂ ਪ੍ਰੇਮ ਸਿੰਘ,ਮਜੀਠਾ ਤੋਂ ਨਵਦੀਪ ਸਿੰਘ,ਦਲਜੀਤ ਸਿੰਘ,ਰੁਪਿੰਦਰ ਸਿੰਘ,ਜਗਜੀਤ ਸਿੰਘ,ਪ੍ਰਤਾਪ ਸਿੰਘ,ਮਨਜੀਤ ਸਿੰਘ, ਵਰਿੰਦਰਜੀਤ ਸਿੰਘ , ਬਲਾਵਰ ਸਿੰਘ ਹਰਜਿੰਦਰ ਸਿੰਘ ਵੇਰਕਾ,ਬਲਜਿੰਦਰ ਸਿੰਘ ਵੇਰਕਾ ਆਦਿ ਆਦਿ ਆਗੂ ਸ਼ਾਮਿਲ ਸਨ। ਜਦ ਕਿ ਇਸ ਮੌਕੇ ਨਵਦੀਪ ਸਿੰਘ,ਸੁਖਦੇਵ ਸਿੰਘ ਵੇਰਕਾ,ਨਵਜੋਤ ਸਿੰਘ ਲਾਡਾ,ਗੁਰਪ੍ਰੀਤ ਸਿੰਘ ਭੱਖਾ,ਰਮਨਦੀਪ ਜੱਸੜ,ਗੁਰਲਾਲ ਸਿੰਘ ਸੋਹੀ,ਸੁਖਜੀਤ ਸਿੰਘ ਸੋਹੀ,ਸੁਲੇਖ ਸ਼ਰਮਾ,ਕੰਵਲਜੀਤ ਸਿੰਘ ਰੋਖੇ ਸਮੇਤ ਵੱਡੀ ਗਿਣਤੀ ਅਧਿਆਪਕ ਆਗੂ ਵੀ ਹਾਜਰ ਸਨ।