ਅੰਮ੍ਰਿਤਸਰ :- ਐਲੀਮੈਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ:) ਵੱਲੋ 26 ਸਤੰਬਰ 2016 ‘ਚ ਜਿਲ੍ਹੇ ਅੰਦਰ ਪ੍ਰਮੋਟ ਹੋਏ 204 ਹੈੱਡ ਟੀਚਰਜ਼ ਦੇ 4 ਸਾਲ ਹੋਣ ਪੂਰੇ ਹੋਣ ਤੇ ਤੁਰੰਤ ਏ.ਸੀ ਪੀ. ਲਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਯੂ. ਦੇ ਆਗੂਆਂ ਨੇ ਜਿਲਾ ਸਿਖਿਆ ਅਫਸਰ (ਐਲੀ) ਅੰਮ੍ਰਿਤਸਰ ਤੋੰ ਸਾਲ 2016-17 ‘ਚ ਪ੍ਰਮੋਟ ਹੋਏ ਮੁੱਖ ਅਧਿਆਪਕਾਂ ਦੀ ਬਣਦੀ ਏ.ਸੀ.ਪੀ. ਸਮੇਂ ਸਿਰ ਲਾਉਣ ਦੀ ਮੰਗ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ 66 ਹੈੱਡ ਟੀਚਰਜ ਦੀਆਂ ਪ੍ਰਮੋਸ਼ਨਾ ਜੋ ਮਾਨਯੋਗ ਅਦਾਲਤ ‘ਚ ਸਟੇਅ ਹੋਣ ਕਾਰਣ 24 ਜੂਨ 2017 ਅਤੇ ਅਤੇ ਬਾਅਦ ‘ਚ ਹੋਏ ਕੁਝ ਹੋਰ ਆਰਡਰ ਵੀ ਅੰਮ੍ਰਿਤਸਰ ਜਿਲੇ ਵਿੱਚ ਹੈਡ ਟੀਚਰਜ ਦੀਆਂ 280 ਖਾਲੀ ਪੋਸਟਾਂ ਤੇ ਪ੍ਰਮੋਸ਼ਨਾਂ ਕਰਨ ਲਈ ਉਸ ਵੇਲੇ ਜਿਲਾ ਦਫਤਰ ਵੱਲੋ ਜਾਰੀ ਹੋਏ ਪੱਤਰਾਂ ਦਾ ਹੀ ਹਿੱਸਾ ਸਨ। ਇਸ ਲਈ ਇਹਨਾਂ ਸਭ ਅਧਿਆਪਕਾਂ ਦਾ 4 ਸਾਲਾ ਵੀ 26 ਸਤੰਬਰ 2020 ਤੋਂ ਹੀ ਲਾਗੂ ਕੀਤਾ ਜਾਵੇ। ਇਸ ਮੌਕੇ ਈ ਟੀ ਯੂ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂ ਤੇ ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਸ ਵੇਲੇ ਮਾਨਯੋਗ ਉੱਚ ਅਦਾਲਤ ਦਾ ਫੈਸਲਾ ਅਧਿਆਪਕਾ ਦੇ ਹੱਕ ‘ਚ ਹੋ ਗਿਆ ਸੀ , ਜਿਸ ਕਾਰਣ ਲੇਟ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦਾ ਕੋਈ ਕਸੂਰ ਨਹੀ ਹੈ।ਇਸ ਕਰਕੇ ਇਹਨਾ ਦਾ ਬਣਦਾ ਹੱਕ ਵੀ ਸਮੇਂ ਸਿਰ ਮਿਲਣਾ ਚਾਹੀਦਾ ਹੈ। ਜਿਸ ਸਬੰਧੀ ਜਿਲਾ ਸਿਖਿਆ ਅਫਸਰ(ਐਲੀ) ਨੂੰ ਮੰਗ ਪੱਤਰ ਪੇਸ਼ ਕਰਕੇ ਤੁਰੰਤ ਲੋੜੀਦੀਆ ਹਦਾਇਤਾਂ ਬਲਾਕ ਸਿਖਿਆ ਦਫਤਰਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾ ਤੋ ਇਲਾਵਾ ਗੁਰਿੰਦਰ ਸਿੰਘ ਘੁੱਕੇਵਾਲੀ, ਸੁਧੀਰ ਢੰਡ, ਜਤਿੰਦਰਪਾਲ ਰੰਧਾਵਾ,ਨਵਦੀਪ ਸਿੰਘ, ਪਰਮਬੀਰ ਸਿੰਘ ਰੋਖੇ, ਗੁਰਪ੍ਰੀਤ ਸਿੰਘ ਥਿੰਦ , ਤੇਜਇੰਦਰਪਾਲ ਸਿੰਘ ਮਾਨ, ਸੁਖਦੇਵ ਵੇਰਕਾ,ਦਿਲਬਾਗ ਸਿੰਘ ਬਾਜਵਾ, ਰਵਿੰਦਰ ਸ਼ਰਮਾ, ਜਗਦੀਪ ਸਿਂਘ ਮਜੀਠਾ , ਗੁਰਲਾਲ ਸਿੰਘ ਸੋਹੀ , ਸੁਖਜਿੰਦਰ ਸਿੰਘ ਹੇਰ , ਰੁਪਿੰਦਰ ਸਿੰਘ ਰਵੀ, ਗੁਰਮੁੱਖ ਸਿੰਘ ਕੌਲੋਵਾਲ,ਮਨਿੰਦਰ ਸਿੰਘ,ਰਜਿੰਦਰ ਸਿੰਘ ਰਾਜਾਸਾਂਸੀ, ਹਰਚਰਨ ਸ਼ਾਹ, ਪਰਮਬੀਰ ਵੇਰਕਾ, ਸੁਲੇਖ ਸ਼ਰਮਾ, ਗੁਰਮੀਤ ਸਿੰਘ ਨਾਗ, ਪ੍ਰਮੋਦ ਸਿੰਘ, ਮਨਜਿੰਦਰ ਸਿੰਘ, ਰਾਜਵਿੰਦਰ ਸਿਂਘ ਲੁੱਧੜ,ਭੁਪਿੰਦਰ ਠੱਠੀਆਂ , ਨਵਦੀਪ ਸਿੰਘ ਵਿਰਕ ਤੇ ਹੋਰ ਆਗੂ ਅਧਿਆਪਕ ਵੀ ਹਾਜ਼ਰ ਸਨ।