ਫਗਵਾੜਾ 26 ਫਰਵਰੀ (ਸ਼਼ਿਵ ਕੋੋੜਾ) ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਵਿਚ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਅਤੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਸਾਥੀਆਂ ਸਮੇਤ ਸ਼ਾਮਲ ਹੋਏ। ਇਸ ਦੌਰਾਨ ਮੰਦਰ ਕਮੇਟੀ ਵਲੋਂ ਉਹਨਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਜੋਗਿੰਦਰ ਸਿੰਘ ਮਾਨ ਨੇ ਸਮੂਹ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਦਿਆਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਸਮਾਜ ਵਿਚ ਉਂਚ ਨੀਚ ਦਾ ਪਾੜਾ ਖਤਮ ਕਰਨ ਦੀ ਸਿੱਖਿਆ ਦਿੰਦੀ ਹੈ। ਇਸ ਦੌਰਾਨ ਕਾਂਗਰਸ ਆਗੂਆਂ ਵਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਦੀ ਸੇਵਾ ‘ਚ ਫਲ ਫਰੂਟ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਅਵਤਾਰ ਸਿੰਘ ਸਰਪੰਚ ਪੰਡਵਾ, ਸਤਬੀਰ ਸਿੰਘ ਸਾਬੀ ਵਾਲੀਆ, ਸੁਖਵਿੰਦਰ ਬਿੱਲੂ ਖੇੜਾ, ਵਰੁਣ ਬੰਗੜ ਚੱਕ ਹਕੀਮ, ਹਰਨੂਰ ਸਿੰਘ ਮਾਨ, ਧਲਵਿੰਦਰ ਸਿੰਘ ਠੱਕਰਕੀ, ਰੇਸ਼ਮੋ ਸਰਪੰਚ ਨਿਹਾਲਗੜ੍ਹ, ਰਾਜਿੰਦਰ ਸ਼ਰਮਾ, ਟੋਨੀ ਨੰਬਰਦਾਰ ਅਠੋਲੀ, ਸ਼ਿਵ ਖਲਵਾੜਾ, ਇੰਦਰਜੀਤ ਪੀਪਾਰੰਗੀ, ਕੁਲਵਿੰਦਰ ਚੱਠਾ, ਰਵੀ ਕੁਮਾਰ ਮੰਤਰੀ, ਅਸ਼ਵਨੀ ਬਘਾਣੀਆ, ਮੰਗਾ ਭੁੱਲਾਰਾਈ, ਆਸ਼ੂਤੋਸ਼ ਭਾਰਦਵਾਜ, ਹੁਕਮ ਸਿੰਘ ਮੇਹਟ, ਸੁਭਾਸ਼ ਕਵਾਤਰਾ, ਮਨਜੋਤ ਸਿੰਘ, ਨਵੀਨ ਚੱਕ ਹਕੀਮ, ਜਸਪਿੰਦਰ ਕਾਂਸ਼ੀ ਨਗਰ, ਤਰਲੋਚਨ ਸਿੰਘ ਆਦਿ ਹਾਜਰ ਸਨ।