ਜਲੰਧਰ: ਉਤਰ ਪ੍ਰਦੇਸ਼ ਦੇ ਹਾਥਰਸ ਚ’ਦਰਿੰਦਗੀ ਦੀ ਸ਼ਿਕਾਰ ਹੋਈ ਗਰੀਬ ਦਲਿਤ ਪ੍ਰੀਵਾਰ ਦੀ ਲੜਕੀ ਮਨੀਸ਼ਾ ਦੇ ਨਾਲ ਵਾਪਰੇ ਦੁਖਾਂਤ ਕਾਰਨ ਪੀੜਤ ਪ੍ਰੀਵਾਰ ਨੂੰ ਇਨਸਾਫ਼ ਦਿਵਾਉਣ ਲਈ ਦਲਿਤ ਸਮਾਜ ਜਲੰਧਰ ਵਲੋਂ ਅੱਜ ਭਗਵਾਨ ਵਾਲਮੀਕਿ ਮੰਦਿਰ ਚਪਲੀ ਚੌਂਕ ਨਕੋਦਰ ਰੋਡ ਵਿਖੇ ਗੁਰੂ ਰਵੀਦਾਸ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਤੇ ਇਸ ਘਿਨਾਉਣੇ ਕਾਂਡ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ ਅਜ਼ਾਦ ਭਾਰਤ ਵਿੱਚ ਅੱਜ ਵੀ ਇਨ੍ਹਾਂ ਗਰੀਬ ਦਲਿਤ ਪ੍ਰੀਵਾਰਾਂ ਨਾਲ ਅਤਿਆਚਾਰ ਬੰਦ ਨਹੀਂ ਹੋਇਆ। ਅਪਰਾਧੀਆਂ ਵਲੋਂ ਬਲਾਤਕਾਰ ਕਰਨ ਤੋਂ ਬਾਅਦ ਮਸੂਮ ਲੜਕੀ ਦੀ ਜੀਭ, ਹੱਥ,ਪੈਰ ਬੂਰੀ ਤਰਾਂ ਦੇ ਨਾਲ ਕੱਟ ਵੱਢ ਦਿੱਤੇ ਗਏ ਸਨ,ਇਹ ਦਿੱਲ ਦਹਿਲਾਉਣ ਵਾਲੀ ਘਟਨਾ ਲੋਕਤੰਤਰ ਦਾ ਵੀ ਬਲਾਤਕਾਰ ਹੈ, ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਘਟਨਾਵਾਂ,ਅਣ ਮਨੁੱਖੀ ਜੁਲਮ ਕਰਨ ਵਾਲੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਅਜਿਹੇ ਅਪਰਾਧੀ ਲੋਕਾਂ ਦਾ ਨਾਸ਼ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸੇਠ ਸੱਤਪਾਲ ਮੱਲ, ਕਮਲਜੀਤ ਸਿੰਘ ਭਾਟੀਆ, ਬੀਬੀ ਪ੍ਰਮਿੰਦਰ ਕੌਰ ਪੰਨੂ, ਰਣਜੀਤ ਸਿੰਘ ਰਾਣਾ,ਭਜਨ ਲਾਲ ਚੋਪੜਾ ਪ੍ਰਵੇਸ਼ ਟਾਂਗਰੀ ਸੁਭਾਸ਼ ਸੋਂਧੀ, ਰਵਿੰਦਰ ਸਿੰਘ ਸਵੀਟੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਸਤਿੰਦਰ ਸਿੰਘ ਪੀਤਾ, ਮਨਜੀਤ ਸਿੰਘ ਟੀਟੂ, ਗੁਰਦਰਸ਼ਨ ਲਾਲ, ਅਰਜਨ ਸਿੰਘ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਰਾਹੁਲ ਆਬਾਦਪੁਰਾ, ਜੈਦੀਪ ਸਿੰਘ ਬਾਜਵਾ, ਜਗਜੀਤ ਸਿੰਘ ਖਾਲਸਾ, ਮਨਪ੍ਰੀਤ ਚੋਪੜਾ, ਕੌਂਸਲ ਕੁਮਾਰ, ਮਿਸਟਰ ਬਲੈਕ, ਬਾਬੂ ਥਾਪਰ, ਸੁਨੀਤ ਪਾਹਵਾ, ਰੋਸ਼ਨ ਲਾਲ ਥਾਪਰ,ਆਰ ਕੇ ਸੌਂਧੀ, ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ।