ਜਲੰਧਰ:  ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਦਯੋਗਿਕ ਯੂਨਿਟ ਕੋਰੋਨਾ ਵਾਇਰਸ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ਾਂ ਨੂੰ ਅਪਣਾਉਂਦੇ ਹੋਏ ਆਪਣੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਉਦਯੋਗਿਕ ਇਕਾਈਆਂ ਅਪਣੇ ਉਦਯੋਗ ਮਜ਼ਦੂਰਾਂ ਨੂੰ ਰਹਿਣ ਲਈ ਜਗ੍ਹਾ ਅਤੇ ਖਾਣਾ ਮੁਹੱਈਆ ਕਰਵਾਉਣ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦੇ ਹੋਏ ਚਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਦਯੋਗਿਕ ਇਕਾਈਆਂ ਵਿੱਚ ਪੂਰਨ ਸਵੱਛਤਾ ਦੇਨਾਲ ਨਾਲ ਸਾਬਣ ਅਤੇ ਪਾਣੀ ਦੀ ਉਲਬੱਧਤਾ 24 ਘੰਟੇ ਹੋਣੀ ਜਰੂਰੀ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਜਲੰਧਰ ਦੇ ਉਦਯੋਗਪਤੀ ਸਹਾਇਕ ਲੇਬਰ ਕਮਿਸ਼ਨਰ (ਏ.ਐਲ.ਬੀ.) ਬਲਜੀਤ ਸਿੰਘ ਨਾਲ ਮੋਬਾਇਲ ਨੰਬਰ 97800-69350 ਅਤੇ ਏਰੀਆ ਲੇਬਰ ਇੰਸਪੈਕਟਰ ਨਾਲ ਆਪਣੀ ਉਦਯੋਗਿਕ ਯੂÎਨਿਟ ਸ਼ੁਰੂ ਕਰਨ ਲਈ ਸੰਪਰਕ ਕਰ ਸਕਦੇ ਹਨ।