ਜਲੰਧਰ, 21 ਦਸੰਬਰ

ਭਾਸ਼ਾ ਵਿਭਾਗ ਵੱਲੋਂ 4 ਜਨਵਰੀ, 2021 ਤੋਂ ਉਰਦੂ ਭਾਸ਼ਾ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।  ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਉਰਦੂ ਕਲਾਸਾਂ ਮੁਫਤ ਲਗਾਉਂਦਾ ਹੈ ਅਤੇ ਇਹ ਛੇ ਮਹੀਨਿਆਂ ਦਾ ਕੋਰਸ ਹੋਵੇਗਾ। ਉਨ੍ਹਾਂ ਦੱਸਿਆ ਕਿ ਕਲਾਸਾਂ ਦੀ ਛੇ ਮਹੀਨਿਆਂ ਦੀ ਮਿਆਦ ਦੌਰਾਨ ਸ਼ਾਮ 5.15 ਵਜੇ ਤੋਂ ਸ਼ਾਮ 6.15 ਵਜੇ ਕਲਾਸਾਂ ਤੱਕ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਭਾਸ਼ਾ ਵਿਭਾਗ ਦੇ ਦਫ਼ਤਰ, ਕਮਰਾ ਨੰਬਰ -215 ਵਿੱਚੋਂ ਦਾਖਲਾ ਫਾਰਮ ਖਰੀਦ ਸਕਦਾ ਹੈ ਅਤੇ 4 ਜਨਵਰੀ ਤੋਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਸਕਦਾ ਹੈ ।