ਫਗਵਾੜਾ 13 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੀ ਉੱਘੀ ਸਮਾਜ ਸੇਵਿਕਾ ਅਤੇ ਏਕ ਕੋਸ਼ਿਸ਼ ਐਨ.ਜੀ.ਓ. ਦੀ ਪ੍ਰਧਾਨ ਸਾਉਦੀ ਸਿੰਘ ਨੇ ਲੋਹੜੀ ਦੇ ਸ਼ੁੱਭ ਦਿਹਾੜੇ ‘ਤੇ ਦਿੱਲੀ ਦੇ ਸਿੰਘੂ ਬਾਰਡਰ ਪੁੱਜ ਕੇ ਉੱਥੇ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਸਾਨਾ ਨੂੰ ਠੰਡ ਤੋਂ ਬਚਾਅ ਲਈ ਲੋਈਆਂ ਭੇਂਟ ਕੀਤੀਆਂ। ਵਾਪਸੀ ਸਮੇਂ ਫਗਵਾੜਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਉਦੀ ਸਿੰਘ ਨੇ ਦੱਸਿਆ ਕਿ ਕਿਸਾਨਾਂ ਵਿਚ ਮੋਦੀ ਸਰਕਾਰ ਦੇ ਖੇਤੀ ਕਾਨੂੰਨਾ ਨੂੰ ਲੈ ਕੇ ਬੇਸ਼ਕ ਭਾਰੀ ਗੁੱਸਾ ਹੈ ਪਰ ਉਹ ਜਿੰਦਾ ਦਿਲੀ ਦਾ ਸਬੂਤ ਪੇਸ਼ ਕਰਦੇ ਹੋਏ ਭਾਰੀ ਠੰਡ ਵਿਚ ਪੂਰੇ ਉਤਸ਼ਾਹ ਅਤੇ ਜੋਸ਼ ਦੇ ਨਾਲ ਹੱਸਦੇ ਹੋਏ ਸੰਘਰਸ਼ ਕਰ ਰਹੇ ਹਨ। ਕਿਸਾਨ ਇਹਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾਂ ਅੰਦੋਲਨ ਖਤਮ ਕਰਨ ਨੂੰ ਬਿਲਕੁਲ ਵੀ ਰਾਜੀ ਨਹÄ ਹਨ। ਕਿਸਾਨਾ ਵਿਚ ਛੋਟੇ ਬੱਚੇ, ਬਜੁਰਗ ਅਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹਨ। ਇਸ ਲਈ ਮੋਦੀ ਸਰਕਾਰ ਤੋਂ ਪੁਰਜੋਰ ਮੰਗ ਹੈ ਕਿ ਹੱਡ ਕੰਬਾਊ ਠੰਡ ਵਿਚ ਮੋਰਚਾ ਲਾ ਕੇ ਬੈਠੇ ਕਿਸਾਨਾ ਦਾ ਮਾਣ ਰੱਖਦੇ ਹੋਏ ਖੇਤੀ ਕਾਨੂੰਨਾ ਨੂੰ ਤੁਰੰਤ ਰੱਦ ਕਰਨ ਦਾ ਐਲਾਨ ਕੀਤਾ ਜਾਵੇ। ਉਹਨਾਂ ਦੱਸਿਆ ਕਿ ਏਕ ਕੋਸ਼ਿਸ਼ ਐਨ.ਜੀ.ਓ. ਕਿਸਾਨਾ ਦੇ ਇਸ ਸੰਘਰਸ਼ ਵਿਚ ਪੂਰੀ ਤਰ੍ਹਾਂ ਨਾਲ ਖੜਾ ਹੈ ਅਤੇ ਜੋ ਵੀ ਸੰਭਵ ਮੱਦਦ ਹੋ ਸਕੇਗੀ ਉਹ ਕੀਤੀ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਸਾਉਦੀ ਸਿੰਘ ਦੀ ਸੰਸਥਾ ਏਕ ਕੋਸ਼ਿਸ਼ ਵਲੋਂ ਫਗਵਾੜਾ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਪ੍ਰੇਰਣਾ ਲੈ ਕੇ 13-13 ਮਾਲ ਵੀ ਚਲਾਇਆ ਜਾ ਰਿਹਾ ਹੈ ਜਿੱਥੇ ਹਰ ਚੀਜ਼ ਜਿਸ ਵਿਚ ਕਿਤਾਬਾਂ ਤੋਂ ਲੈ ਕੇ ਕਪੜੇ ਤੱਕ ਸ਼ਾਮਲ ਹਨ, ਸਭ ਕੁਝ ਸਿਰਫ ਤੇਰਾਂ ਰੁਪਏ ਵਿਚ ਦਿੱਤਾ ਜਾਂਦਾ ਹੈ।