ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਏਕ ਕੋਸ਼ਿਸ਼ ਐਨ.ਜੀ.ਓ. ਵਲੋਂ ਸੰਸਥਾ ਦੀ ਪ੍ਰਧਾਨ ਸਾਉਦੀ ਸਿੰਘ ਦੀ ਅਗਵਾਈ ਹੇਠ ਸੰਸਥਾ ਵਲੋਂ ਚਲਾਏ ਜਾ ਰਹੇ ਤੇਰਾਂ-ਤੇਰਾਂ ਮਾਲ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲੜਕੀਆਂ ਦੀ ਲੋਹੜੀ ਪਾਈ ਗਈ ਅਤੇ ਉਹਨਾਂ ਨੂੰ ਸ਼ਗੁਨ ਦੇ ਨਾਲ ਤੋਹਫੇ ਭੇਂਟ ਕੀਤੇ ਗਏ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਮਾਜ ਸੇਵਕ ਸੋਨੀ ਜੋੜਾ ਅਤੇ ਮਾਡਰਨ ਸ਼ੂਜ ਵਲੋਂ ਬੱਚਿਆਂ ਦੇ ਸਕੂਲ ਸ਼ੂਜ ਤੇ ਕੰਬਲ ਭੇਂਟ ਕੀਤੇ। ਉਹਨਾਂ ਸਾਉਦੀ ਸਿੰਘ ਵਲੋਂ ਬਾਬਾ ਨਾਨਕ ਜੀ ਤੋਂ ਪ੍ਰੇਰਣਾ ਲੈ ਕੇ ਹਰ ਸਮਾਨ ਸਿਰਫ ਤੇਰਾਂ ਰੁਪਏ ਦੀ ਨਾਮ ਮਾਤਰ ਕੀਮਤ ਵਿਚ ਵੇਚਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਇਹ ਤੇਰਾਂ-ਤੇਰਾਂ ਮਾਲ ਇਕ ਵਰਦਾਨ ਹੈ। ਪ੍ਰਧਾਨ ਸਾਉਦੀ ਸਿੰਘ ਨੇ ਸੋਨੀ ਜੋੜਾ ਅਤੇ ਮਾਰਡਨ ਸ਼ੂਜ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਮਕਸਦ ਸਮਾਜ ਨੂੰ ਲੜਕੀਆਂ ਤੇ ਲੜਕਿਆਂ ਵਿਚ ਫਰਕ ਨਾ ਕਰਨ ਦਾ ਸੁਨੇਹਾ ਦੇਣਾ ਹੈ।