ਜਲੰਧਰ 4 ਅਗਸਤ (ਨਿਤਿਨ ) :ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਫਿਜ਼ੀਓਥੈਰੇਪੀ ਵਿਭਾਗ ਵੱਲੋਂ, ਪੰਜਾਬ ਔਰਥੋਪੈਡਿਕ ਐਸੋਸੀਏਸ਼ਨ ਅਤੇ
ਇੰਡੀਅਨ ਔਰਥੋਪੈਡਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਨੈਸ਼ਨਲ "ਬੋਨ ਅਤੇ ਜੁਆਇੰਟ ਡੇ"ਮਨਾਇਆ ਗਿਆ। ਇਸ ਦਿਨ ਨੂੰ
ਮਨਾਉਣ ਦਾ ਉਪਦੇਸ਼ ਭਾਰਤੀ ਸਮਾਜ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਹ ਦਿਨ ਹਰ ਸਾਲ
ਚਾਰ ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਤੇ ਕਾਲਜ ਵਿੱਚ ਇੱਕ ਸੈਮੀਨਾਰ ਅਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ
ਗਿਆ। ਇਸ ਮੌਕੇ ਤੇ ਡਾਕਟਰ ਆਰ ਆਰ ਸਾਗਰ ਪ੍ਰੈਜ਼ੀਡੈਂਟ ਪੰਜਾਬ ਔਰਥੋਪੈਡਿਕ ਐਸੋਸੀਏਸ਼ਨ, ਹੈਡ ਆਫ ਔਰਥੋਪੈਡਿਕ
ਡਿਪਾਰਟਮੈਂਟ ਸ਼੍ਰੀ ਮਾਨ ਹੌਸਪਿਟਲ ਜਲੰਧਰ, ਡਾਕਟਰ ਨਵਲੀਨ ਕੌਰ ਡਾਇਰੈਕਟਰ ਆਫ ਨੈਟਲੈਬਸ ਅਤੇ ਪੈਥੋਲੌਜਿਸਟ ਸ਼੍ਰੀਮਾਨ
ਹੌਸਪਿਟਲ ਅਤੇ ਡਾਕਟਰ ਵਿਜੈ ਪਾਲ ਸਿੰਘ ਸਿੱਧੂ ਪ੍ਰੈਜ਼ੀਡੈਂਟ ਜਲੰਧਰ ਔਰਥੋਪੈਡਿਕ ਸੋਸਾਇਟੀ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਇਸ ਸੈਮੀਨਾਰ ਅਤੇ ਵਰਕਸ਼ਾਪ ਦੇ
ਆਯੋਜਨ ਲਈ ਲਈ ਧੰਨਵਾਦ ਪ੍ਰਗਟ ਕੀਤਾ। ਡਾਕਟਰ ਸਾਗਰ ਨੇ ਹੈਲਥ ਐਵਰਨੈਂਸ ਉਤੇ ਆਪਣੇ ਵਿਚਾਰ ਉਪਰੰਤ ਬੇਸਿਕ ਲਾਇਫ
ਸਪੋਰਟ ਇਨ ਸੇਵਿੰਗ ਲਾਇਫ ਡਿਉਰਿੰਗ ਐਨ ਐਮਰਜੈਂਸੀ ਸਿਚੁਏਸ਼ਨ ਤੇ ਇਸ ਵਰਕਸ਼ਾਪ ਦੇ ਮਾਧਿਅਮ ਨਾਲ ਵਿਦਿਆਰਥੀਆਂ ਦੇ
ਵਿੱਚ ਜਾਗਰੂਕਤਾ ਪੈਦਾ ਕੀਤੀ। ਡਾਕਟਰ ਨਵਲੀਨ ਕੌਰ ਨੇ ਰੋਲ ਆਫ ਅਨੀਮੀਆ ਐਂਡ ਇਟਸ ਇਮਪੋਰਟੈਂਸ ਇਨ ਗੁਡ ਹੈਲਥ ਉੱਤੇ
ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਨੇ ਰੋਜਾਨਾ ਜੀਵਨ ਦੇ ਖਾਣ ਪਾਣ ਦੀਆਂ ਆਦਤਾਂ ਆਦਿ ਉਤੇ ਵੀ ਰੌਸ਼ਨੀ ਪਾਈ। ਡਾਕਟਰ ਵਿਜੈ
ਪਾਲ ਸਿੰਘ ਸਿੰਧੂ ਨੇ ਬੋਨ ਐਂਡ ਜੋਇੰਟ ਹੈਲਥ ਵਿਸ਼ੇ ਤੇ ਵਿਦਿਆਰਥੀਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤੇ ਕਾਲਜ ਦੇ
ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਔਰਥੋਪੈਡਿਕ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ
ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਲਈ ਚੰਗਾ ਲਾਇਫ ਸਟਾਇਲ, ਚੰਗਾ ਖਾਣ-ਪੀਣ ਦੀ ਆਦਤ ਅਤੇ ਆਪਣੀ
ਸਿਹਤ ਦੇ ਪ੍ਰਤੀ ਜਾਗਰੂਕ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੇ ਲਈ ਅੱਗੇ ਵੱਧਦੇ ਰਹਿਣ ਦੇ ਲਈ ਪ੍ਰੇਰਿਤ ਕੀਤਾ। ਆਪਣੀ
ਜਾਗਰੂਕਤਾ ਅਤੇ ਸਿਹਤ ਦੇ ਪ੍ਰਤੀ ਜ਼ਿੰਮੇਵਾਰੀ ਨਾਲ ਅਸੀਂ ਕਿਸੇ ਵੀ ਦੁਰਘਟਨਾ ਦੇ ਸਮੇਂ ਜਾਂ ਕਿਸੇ ਵੀ ਸਮੱਸਿਆ ਦੇ ਸਮੇ ਇੱਕ ਚੰਗੇ
ਸਹਾਇਕ ਡਾਕਟਰ ਦੀ ਭੂਮਿਕਾ ਨਿਭਾ ਸਕਦੇ ਹਾਂ। ਉਹਨਾਂ ਨੇ ਕਾਲਜ ਦੇ ਇਸ ਰਾਸ਼ਟਰੀ ਬੋਨ ਐਂਡ ਜੋਇੰਟ ਦਿਵਸ ਦੇ ਮੌਕੇ ਦੇ ਸਫਲ
ਆਯੋਜਨ ਲਈ ਫਿਜਿਓਥਰੈਪੀ ਵਿਭਾਗ ਦੇ ਮੁਖੀ ਡਾਕਟਰ ਨੀਰਜ ਕਤਿਆਲ, ਡਾਕਟਰ ਨਿਤਿਕਾ ਗੁਪਤਾ, ਡਾਕਟਰ ੳਸ਼ੀਨ ਭੰਡਾਰੀ,
ਡਾਕਟਰ ਗਾਰਗੀ ਗੁਪਤਾ ਅਤੇ ਮੈਡਮ ਪ੍ਰਭਨੀਤ ਕੌਰ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਆਯੋਜਨ ਕਰਨ ਲਈ
ਪ੍ਰੇਰਿਤ ਕੀਤਾ।