ਜਲੰਧਰ 20 ਮਈ 2020
ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਬਲਕਾਰ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂਸ੍ਰੀਮਤੀ ਅਨੁਪਮ ਕਲੇਰ ਵਲੋਂ ਦੇਸ਼ ਪਰਤ ਰਹੇ ਐਨ.ਆਰ.ਆਈਜ਼ ਨੂੰ ਜਿਨਾਂ ਹੋਟਲਾਂ ਵਿੱਚ ਕੁਆਰੰਟੀਨ ਕੀਤਾ ਜਾਣਾ ਹੈ ਵਿਖੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਜ਼ਿਲ•ਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਹੋਟਲ ਮਾਲਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ ਪੁਲਿਸ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਨੇ ਕਿਹਾ ਕਿ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਤਹਿਤ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਭਾਵੇਂ ਉਨ•ਾਂ ਵਿੱਚ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਦਿਖਾਈ ਨਾ ਵੀ ਦਿੰਦੇ ਹੋਣ ਕੁਆਰੰਟੀਨ ਕੀਤਾ ਜਾਣਾ ਹੈ। ਉਨ•ਾਂ ਕਿਹਾ ਕਿ ਜਲੰਧਰ ਆਉਣ ਵਾਲੇ ਐਨ.ਆਰ.ਆਈਜ਼ ਦਾ ਮੈਰੀਟੋਰੀਅਸ ਸਕੂਲ ਵਿਖੇ ਜਾਂਚ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜੇਕਰ ਐਨ.ਆਰ.ਆਈ.ਵਿੱਚ ਕੋਈ ਲੱਛਣ ਦਿਖਾਈ ਨਾ ਦਿੱਤੇ ਤਾਂ ਉਸ ਨੂੰ ਕੁਆਰੰਟੀਨ ਲਈ ਭੇਜਿਆ ਜਾਵੇਗਾ ਅਤੇ ਜੇਕਰ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ ਪੁਲਿਸ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਨੇ ਕਿਹਾ ਕਿ ਐਨ.ਆਰ.ਆਈਜ਼ ਦੇ ਮੈਰੀਟੋਰੀਆ ਸਕੂਲ ਵਿਖੇ ਗਲੇ ਰਾਹੀਂ ਟੈਸਟ ਤੋਂ ਬਾਅਦ ਉਨਾਂ ਵਲੋਂ ਚੁਣੇ ਗਏ ਹੋਟਲ ਵਿੱਚ ਕੁਆਰੰਟੀਨ ਲਈ ਤਬਦੀਲ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਐਨ.ਆਰ.ਆਈਜ਼ ਕੋਈ ਮਰੀਜ਼ ਨਹੀਂ ਹਨ ਪਰ ਸੁਰੱਖਿਆ ਪਖੋਂ ਟੈਸਟ ਕੀਤੇ ਜਾ ਰਹੇ ਹਨ। ਉਨ•ਾਂ ਹੋਟਲ ਵਾਲਿਆਂ ਨੂੰ ਕਿਹਾ ਕਿ 14 ਦਿਨ ਦੇ ਕੁਆਰੰਟੀਨ ਸਮੇਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸੁਚੱਜੇ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ ਪੁਲਿਸ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੇ ਕਿਹਾ ਕਿ ਸਿਵਲ ਸਰਜਨ ਵਲੋਂ ਜਲੰਧਰ ਵਿਖੇ ਆਉਣ ਵਾਲੇ ਐਨ.ਆਰ.ਆਈਜ਼ ਦੀ ਮੈਡੀਕਲ ਜਾਂਚ ਲਈ ਪੁਖ਼ਤਾ ਪ੍ਰਬੰਧ ਕਰਨਗੇ। ਉਨ•ਾਂ ਕਿਹਾ ਕਿ ਐਨ.ਆਰ.ਆਈਜ਼ ਦੀ ਚੈਕਅੱਪ ਲਈ ਸਿਹਤ ਟੀਮ ਅਤੇ ਸੁਰੱਖਿਆ ਲਈ ਹੋਟਲਾਂ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਹੋਟਲਾਂ ਦੀ ਢੁਕਵੇਂ ਸਮੇਂ ਤੋਂ ਬਾਅਦ ਡੀ-ਸੈਨੀਟਾਈਜੇਸ਼ਨ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ•ਾਂ ਜ਼ਿਲ•ਾ ਪ੍ਰਸ਼ਾਸਨ ਵਲੋਂ ਹੋਟਲ ਵਾਲਿਆਂ ਨੂੰ ਇਸ ਕਾਜ ਲਈ ਪੂਰਾ ਸਹਿਯੋਗ ਤੇ ਮਦਦ ਦੇਣ ਦਾ ਭਰੋਸਾ ਦੁਆਇਆ ਗਿਆ।
ਇਸ ਮੌਕੇ ਜ਼ਿਲ•ਾ ਸਿਹਤ ਅਫ਼ਸਰ ਡਾ.ਸੁਰਿੰਦਰ ਨੰਗਲ ਵਲੋਂ ਹੋਟਲ ਵਾਲਿਆਂ ਨੂੰ ਕੁਆਰੰਟੀਨ ਸਮੇਂ ਦੌਰਾਨ ਕੀਤੇ ਜਾਣ ਵਾਲੇ ਜਰੂਰੀ ਉਪਰਾਲਿਆਂ ਬਾਰੇ ਦੱਸਿਆ ਗਿਆ। ਉਨ•ਾਂ ਕਿਹਾ ਕਿ ਕੁਆਰੰਟੀਨ ਸਮੇਂ ਦੌਰਾਨ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।