ਜਲੰਧਰ : ਏ.ਪੀ.ਜੇ ਕਾਲਜ ਆਫ਼ ਫਿਨੇ ਆਰਟਸ ਜਲੰਧਰ ਦੇ PG Dept of music vocal and music instrmental ਦੁਆਰਾ ‘subtle nuances of classical and light music ‘ਤੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਜਿਸ ‘ਚ ਵਕਤਾ ਦੇ ਰੂਪ ‘ਚ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਪ੍ਰਸਿੱਧ ‘ਭਾਗਨਪੁਰ ਮਿਸ਼ਰ ਘਰਾਣਾ ‘ ਦੇ ਪ੍ਰਸਿੱਧ ਵਾਈਲਿਨ ਵਾਦਕ ਪੰਡਿਤ (ਡਾ.) ਸੰਤੋਸ਼ ਨਾਹਰ ਅਤੇ ਬਨਾਰਸ ਘਰਾਣੇ ਤੋਂ ਤਬਲੇ ਦੇ ਜਾਦੂਗਰ ਮਧੂਰੇਸ਼ ਭੱਟ ਹਾਜ਼ਿਰ ਹੋਏ। ਪ੍ਰਿੰਸੀਪਲ ਡਾ. ਸੁਚਾਰਿਤਾ ਸ਼ਰਮਾ  ਨੇ ਡਾ. ਸੰਤੋਸ਼ ਨਾਹਰ ਅਤੇ ਮਧੂਰੇਸ਼ ਭੱਟ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਡੇ ਕਾਲਜ ਦੇ ਸੰਗੀਤ ਨਾਲ ਜੁੜੇ ਤਿੰਨੋ ਵਿਸ਼ੇ ਗਾਇਨ , ਵਾਦਕ ਅਤੇ ਨ੍ਰਿਤ B.A  ਅਤੇ M.A ਦੀ ਪੱਧਰ ‘ਤੇ ਪੜ੍ਹਾਏ ਜਾਂਦੇ ਹਨ ਤਾ ਇਸ ‘ਚ ਸ਼ਾਸਤਰੀ ਸੰਗੀਤ ਅਤੇ ਸੁਗਮ ਸੰਗੀਤ ਦੀਆ ਬਾਰੀਕੀਆਂ ‘ਤੇ ਵਿਚਾਰ ਕਰਨਾ ਅਤੇ ਸਾਜਾਂ ‘ਤੇ ਵਿਭਿੰਨ ਰਾਗਾਂ ਨੂੰ ਬਜਾਉਣਾ ਸੰਗੀਤ ਦੀ ਪ੍ਰੰਪਰਾ ਨੂੰ ਧਿਆਨ ‘ਚ ਰੱਖ ਕੇ ਹੀ ਲਿਆ ਸਕਦੇ ਹਨ। ਡਾ. ਅਮਿਤਾ ਮਿਸ਼ਰਾ ਨੇ ਸ੍ਰੋਤ ਵਕਤਾ ਦਾ ਸੁਆਗਤ ਕਰਦੇ ਹੋਏ ਸੰਗੀਤ ਵਿਭਾਗ ਦੇ ਹੋਰ ਅਧਿਆਪਕ ਦੇ ਨਾਲ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਸੰਗੀਤ ਵਿਭਾਗ ਦੇ ਅਧਿਆਪਕ ਗੌਰਵ ਕੋਹਲੀ ਨੇ ਸ੍ਰੇਸ਼ਠ ਮੰਚ ਸੰਚਾਲਨ ਕਰਦੇ ਹੋਏ ਪ੍ਰੋਗਰਾਮ ਨੂੰ ਸਫਲ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਵਰਕਸ਼ਾਪ ਦੇ ਸਫਲ ਆਯੋਜਨ ਦੇ ਲਈ ਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਡਾ. ਅਰੁਣ ਮਿਸ਼ਰਾ ਅਤੇ ਡਾ. ਅਮਿਤਾ ਮਿਸ਼ਰਾ ਦੇ ਯਤਨਾਂ ਦੀ ਭਰਭੂਰ ਸ਼ਲਾਘਾ ਕੀਤੀ।