ਜਲੰਧਰ: ਐਚ.ਐਮ.ਵੀ. ਦੀ ਐਮ.ਏ. ਇਕਨਾਮਿਕਸ ਸਮੈਸਟਰ-3 ਦੀ
ਵਿਦਿਆਰਥਣ ਨੇ ਹਾਸਲ ਕੀਤੀ ਯੂਨੀਵਰਸਿਟੀ ਪੁਜ਼ੀਸ਼ਨ
ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਵਿਦਿਆਰਥਣ ਮਮਤਾ
ਚਿੰਗੋਤਰਾ ਨੇ ਐਮ.ਏ. ਇਕਨਾਮਿਕਸ ਸਮੈਸਟਰ-3 ਵਿੱਚ ਗੁਰੂੁ ਨਾਨਕ ਦੇਵ
ਯੂਨੀਵਰਸਿਟੀ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ
ਹੈ। ਉਸਨੇ 500 ਵਿੱਚੋਂ 397 ਅੰਕ ਹਾਸਲ ਕੀਤੇ। ਥਿਊਰੀ ਆਫ
ਸਟੈਟਿਸਟਿਕਸ ਵਿੱਚ ਮਮਤਾ ਨੇ 100 ਵਿੱਚੋਂ 98 ਅੰਕ ਹਾਸਲ ਕੀਤੇ।
ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣ, ਉਸਦੇ ਮਾਤਾ-
ਪਿਤਾ, ਵਿਭਾਗ ਮੁਖੀ ਡਾ. ਸ਼ਾਲੂ ਬਤਰਾ ਅਤੇ ਹੋਰ ਫੈਕਲਟੀ ਮੈਂਬਰਾਂ ਨੂੰ ਵਧਾਈ
ਦਿੱਤੀ।