ਜਲੰਧਰ (ਨਿਤਿਨ ਕੌੜਾ ) 27 ਜੂਨ :ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਬੀ.ਐਸ.ਸੀ. ਸਮੈਸਟਰ-1
(ਮੈਡੀਕਲ, ਨਾਨ-ਮੈਡੀਕਲ ਅਤੇ ਕੰਪਿਊਟਰ ਸਾਇੰਸ ਵਿਦ ਕੈਮਿਸਟਰੀ) ਦੀਆਂ
ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ
ਰੌਸ਼ਨ ਕੀਤਾ ਹੈ। ਨਾਨ ਮੈਡੀਕਲ ਸਟਰੀਮ ਵਿੱਚ ਹਰਲੀਨ ਕੌਰ ਨੇ 400
ਵਿੱਚੋਂ 344 ਅੰਕ ਹਾਸਲ ਕਰਕੇ ਪਹਿਲਾ, ਮਨਵੀਨ ਕੌਰ ਨੇ 340 ਅੰਕ ਹਾਸਲ
ਕਰਕੇ ਤੀਜਾ, ਜੋਬਨਵੀਰ ਕੌਰ ਨੇ 336 ਅੰਕਾਂ ਨਾਲ ਸੱਤਵਾਂ ਅਤੇ ਸੁਰਭੀ ਸ਼ਰਮਾ
ਨੇ 333 ਅੰਕਾਂ ਨਾਲ ਦਸਵਾਂ ਸਥਾਨ ਹਾਸਲ ਕੀਤਾ। ਮੈਡੀਕਲ ਸਟਰੀਮ ਵਿੱਚ
ਟਵਿੰਕਲ ਨੇ 332 ਅੰਕਾਂ ਨਾਲ ਚੌਥਾ, ਸਿਮਰਨਜੀਤ ਕੌਰ ਨੇ 320 ਅੰਕਾਂ ਨਾਲ
ਅੱਠਵਾਂ ਅਤੇ ਮੀਨਲ ਨੇ 316 ਅੰਕਾਂ ਨਾਲ 11ਵਾਂ ਸਥਾਨ ਹਾਸਲ ਕੀਤਾ।
ਕੰਪਿਊਟਰ ਸਾਇੰਸ ਵਿਦ ਕੈਮਿਸਟਰੀ ਸਟਰੀਮ ਵਿੱਚ ਨੇਹਾ ਨੇ 334 ਅੰਕਾਂ
ਨਾਲ ਦੂਜਾ ਸਥਾਨ ਹਾਸਲ ਕੀਤਾ। ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ
ਨੇ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਡਾ. ਨੀਲਮ
ਸ਼ਰਮਾ, ਡਾ. ਅੰਜਨਾ ਭਾਟੀਆ, ਸਲੋਨੀ ਸ਼ਰਮਾ, ਡਾ. ਹਰਪ੍ਰੀਤ ਸਿੰਘ ਅਤੇ
ਗਗਨਦੀਪ ਵੀ ਮੌਜੂਦ ਸਨ।