ਜਲੰਧਰ:-ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਸੰਗੀਤ ਵਿਭਾਗ ਦੀ
ਸਾਬਕਾ ਵਿਦਿਆਰਥਣ ਕੁ. ਲਾਜ ਨੇ ਜੀ.ਟੀ.ਵੀ. ਦੀ ਗਾਇਨ ਪ੍ਰਤੀਯੋਗਤਾ ਦੇ
ਪ੍ਰੋਗਰਾਮ ਇੰਡੀਅਨ ਪ੍ਰੋ. ਮਿਊਜਿਕ ਲੀਗ ਵਿੱਚ ਟਾਪ-6 ਵਿੱਚ ਜਗ੍ਹਾ ਬਣਾ ਕੇ
ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕੁਮਾਰੀ ਲਾਜ ਪ੍ਰਤੀਯੋਗਤਾ ਵਿੱਚ ਗੁਜਰਾਤ
ਟੀਮ ਦਾ ਹਿੱਸਾ ਹੈ ਅਤੇ ਉਸਨੇ ਟਾਪ-6 ਵਿੱਚ ਜਗ੍ਹਾ ਬਣਾ ਲਈ ਹੈ। ਪ੍ਰਿੰਸੀਪਲ
ਪ੍ਰੋ. ਡਾ.ਅਜੇ ਸਰੀਨ ਨੇ ਕਿਹਾ ਕਿ ਕੁਮਾਰੀ ਲਾਜ ਨੇ ਆਪਣੇ ਨਾਮ ਨੂੰ
ਸਾਰਥਕ ਕਰ ਦਿੱਤਾ ਹੈ। ਬਤੌਰ ਵਿਦਿਆਰਥਣ ਵੀ ਲਾਜ ਨੇ ਹਮੇਸ਼ਾ ਬੁਲੰਦੀਆਂ
ਹਾਸਲ ਕੀਤੀਆਂ ਹਨ। ਜੀ.ਐਨ.ਡੀ.ਯੂ. ਦੇ ਯੂਥ ਫੈਸਟੀਵਲ ਹੋਣ ਜਾਂ ਕੋਈ
ਵੀ ਹੋਰ ਪ੍ਰਤੀਯੋਗਤਾ, ਲਾਜ ਹਮੇਸ਼ਾ ਅੱਗੇ ਹੀ ਰਹੀ। ਅੱਜ ਲਾਜ ਨੇ ਉਹ ਕਰ
ਦਿਖਾਇਆ ਹੈ ਜੋ ਘੱਟ ਹੀ ਲੋਕ ਕਰ ਸਕਦੇ ਹਨ। ਪਿ੍ਰੰਸੀਪਲ ਡਾ. ਅਜੇ ਸਰੀਨ
ਨੇ ਸਾਰਿਆਂ ਨੂੰ ਲਾਜ ਨੂੰ ਵੋਟ ਕਰਨ ਦੀ ਅਪੀਲ ਕੀਤੀ ਤਾਂ ਕਿ ਲਾਜ ਇੱਥੇ ਵੀ
ਜਿੱਤ ਹਾਸਲ ਕਰ ਸਕੇ। ਸੰਗੀਤ ਗਾਇਨ ਵਿਭਾਗ ਮੁਖੀ ਡਾ ਪ੍ਰੇਮ ਸਾਗਰ ਅਤੇ ਹੋਰ
ਫੈਕਲਟੀ ਮੈਂਬਰਾਂ ਨੇ ਵੀ ਲਾਜ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪਿ੍ਰੰਸੀਪਲ