
ਜਲੰਧਰ (ਨਿਤਿਨ ) ; ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਐਂਟੀ ਰੈਗਿੰਗ ਕਮੇਟੀ ਵੱਲੋਂ
ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-
ਨਿਰਦੇਸ਼ ਹੇਠ ਐਂਟੀ ਰੈਂਗਿੰਗ ਸਪਤਾਹ ਦਾ ਆਯੋਜਨ ਕੀਤਾ ਗਿਆ। ਸਾਰੀਆਂ
ਗਤੀਵਿਧੀਆਂ ਦਾ ਆਯੋਜਨ ਸਟੂਡੈਂਟ ਵੈਲਫੇਅਰ ਸੁਸਾਇਟੀ ਦੇ ਡੀਨ ਸ਼੍ਰੀਮਤੀ ਬੀਨੂ
ਗੁਪਤਾ ਦੀ ਦੇਖਰੇਖ ਹੇਠ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਪੋਸਟਰ
ਮੇਕਿੰਗ, ਸਲੋਗਨ ਲਿਖੋ, ਨਿਬੰਧ ਲਿਖੋ ਪ੍ਰਤੀਯੋਗਤਾਵਾਂ ਅਤੇ ਸਕਰੀਨਿੰਗ ਆਫ
ਡਾਕੂਮੈਂਟਰੀ ਆਦਿ ਦਾ 12 ਅਗਸਤ ਤੋਂ 18 ਅਗਸਤ ਤੱਕ ਆਯੋਜਨ ਕੀਤਾ ਗਿਆ। ਯੂਜੀ
ਕਾਮਰਸ ਵਿਦਿਆਰਥਣ ਕੀਰਤੀ ਨੇ ਐਂਟੀ ਰੈਗਿੰਗ ਦਿਵਸ ਤੇ ਭਾਸ਼ਣ ਦਿੱਤਾ ਅਤੇ ਕਿਹਾ
ਕਿ ਸਾਨੂੰ ਮਾਣ ਹੈ ਕਿ ਅਸੀਂ ਇਕ ਅਜਿਹੀ ਸੰਸਥਾ ਵਿੱਚ ਪੜ੍ਹ ਰਹੇ ਹਾਂ ਜਿੱਥੇ
ਸੀਨੀਅਰ ਵਿਦਿਆਰਥੀ ਜੂਨੀਅਰ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕਰਦੇ ਹਨ।
ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਐਚਐਮਵੀ ਜੀਰੋ
ਟਾਲਰੈਂਸ ਰੈਗਿੰਗ ਸੰਸਥਾ ਹੈ। ਮੇਂਟਰਿੰਗ ਅਤੇ ਬਡੀ ਗਰੁੱਪ, ਕਾਲਜ ਅਤੇ ਹਾਸਟਲ
ਵਿਦਿਆਰਥਣਾਂ ਦੀਆਂ ਫ੍ਰੈਸ਼ਰ ਪਾਰਟੀਆਂ ਕਾਲਜ ਵਿੱਚ ਇਕ ਵਧੀਆ ਵਾਤਾਵਰਣ ਬਣਾਉਣ
ਵਿੱਚ ਸਹਾਇਕ ਹਨ। ਪਹਿਲੇ ਦਿਨ ਪੋਸਟਰ ਮੇਕਿੰਗ ਅਤੇ ਸਲੋਗਨ ਲਿਖੋ ਪ੍ਰਤੀਯੋਗਤਾਵਾਂ
ਕਰਵਾਈਆਂ ਗਈਆਂ। ਜਿਸਦਾ ਵਿਸ਼ਾ ਰੈਗਿੰਗ ਫ੍ਰੀ ਕੈਂਪਸ ਅਤੇ ਇਵੈਲਸ ਆਫ ਰੈਗਿੰਗ
ਰਿਹਾ। ਜੱਜਾਂ ਦੀ ਭੂਮਿਕਾ ਡਾ. ਰਾਖੀ ਮਹਿਤਾ ਅਤੇ ਡਾ. ਨੀਰੂ ਭਾਰਤੀ ਨੇ ਨਿਭਾਈ।
ਕੁਲ 57 ਵਿਦਿਆਰਥਣਾਂ ਨੇ ਹਿੱਸਾ ਲਿਆ। ਪੋਸਟਰ ਮੇਕਿੰਗ ਵਿੱਚ ਰੀਵਾ ਸ਼ਰਮਾ ਨੇ
ਪਹਿਲਾ, ਅੰਜਲੀ ਨੇ ਦੂਜਾ ਅਤੇ ਸਿਮ੍ਰਤੀ ਨੇ ਤੀਜਾ, ਜਸਨੂਰ ਨੇ ਕੰਸੋਲੇਸ਼ਨ ਇਨਾਮ
ਜਿੱਤਿਆ। ਸਲੋਗਨ ਲਿਖੋ ਪ੍ਰਤੀਯੋਗਤਾ ਵਿੱਚ ਕਿਰਨਜੀਤ ਕੌਰ ਨੇ ਪਹਿਲਾ, ਗੁਰਲੀਨ
ਨੇ ਦੂਜਾ, ਹਿਤਾਸ਼ੀ ਨੇ ਤੀਜਾ ਅਤੇ ਸਿਮਰਿਧੀ ਨੇ ਕੰਸੋਲੇਸ਼ਨ ਇਨਾਮ ਜਿੱਤਿਆ।
ਜੇਤੂ ਵਿਦਿਆਰਥਣਾਂ ਨੂੰ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਅਤੇ ਸ਼੍ਰੀਮਤੀ ਬੀਨੂ
ਗੁਪਤਾ ਵੱਲੋਂ ਪ੍ਰੋਤਸਾਹਿਤ ਕੀਤਾ ਗਿਆ। ਦੂਜੇ ਦਿਨ ਪੀਜੀ ਮਾਸ ਕਮਿਊਨਿਕੇਸ਼ਨ ਅਤੇ
ਵੀਡੀਓ ਪ੍ਰੋਡਕਸ਼ਨ ਵਿਭਾਗ ਦੇ ਸਹਿਯੋਗ ਨਾਲ ਐਂਟੀ ਰੈਂਗਿੰਗ ਡਾਕੂਮੈਂਟਰੀ ਫਿਲਮ ਦਾ
ਆਯੋਜਨ ਕੀਤਾ ਗਿਆ। ਕੀਰਤੀ ਵੱਲੋਂ ਦੋ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਗਈਆਂ
ਜਿਸ ਵਿੱਚ ਰੈਗਿੰਗ ਜਿਹੀ ਬੁਰਾਈ ਤੇ ਵਿਚਾਰ ਪੇਸ਼ ਕੀਤੇ ਗਏ। ਤੀਜੇ ਦਿਨ ਨਿਬੰਧ
ਲਿਖੋ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸਦਾ ਵਿਸ਼ਾ ਰੈਗਿੰਗ ਇਕ ਸਮਾਜਿਕ
ਬੁਰਾਈ ਰਿਹਾ। ਜੱਜਾਂ ਦੀ ਭੂਮਿਕਾ ਸ਼੍ਰੀਮਤੀ ਰਿਤੂ ਬਜਾਜ ਅਤੇ ਡਾ. ਜੋਤੀ ਗੋਗੀਆ ਨੇ
ਨਿਭਾਈ। ਇਸ ਵਿੱਚ ਕੀਰਤੀ ਨੇ ਪਹਿਲਾ ਸਥਾਨ, ਚਾਰੂ ਨੇ ਦੂਜਾ ਸਥਾਨ, ਯਸ਼ਿਕਾ ਨੇ
ਤੀਜਾ ਅਤੇ ਕ੍ਰਿਸ਼ਨਾ ਰਾਣੀ ਅਤੇ ਮੁਸਕਾਨ ਨੇ ਕੰਸੋਲੇਸ਼ਨ ਇਨਾਮ ਜਿੱਤਿਆ। ਡਾ. ਕਾਜਲ
ਪੁਰੀ ਅਤੇ ਸ਼੍ਰੀਮਤੀ ਸਵਿਤਾ ਮਹੇਂਦਰੂ ਦੀ ਦੇਖਰੇਖ ਹੇਠ ਨੁਕੜ ਨਾਟਕ ‘ਰੈਗਿੰਗ ਇਕ
ਬੁਰਾਈ’ ਪੇਸ਼ ਕੀਤਾ ਗਿਆ। ਜਿਸਦੇ ਮਾਧਿਅਮ ਨਾਲ ਰੈਗਿੰਗ ਦੇ ਬੁਰੇ ਪ੍ਰਭਾਵਾਂ ਬਾਰੇ
ਵਿਦਿਆਰਥਣਾਂ ਨੂੰ ਜਾਣੂ ਕਰਵਾ ਕੇ ਰੈਗਿੰਗ ਮੁਕਤ ਸੰਸਥਾ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਸਮੂਹ ਟੀਚਿੰਗ ਸਟਾਫ ਮੌਜੂਦ ਰਿਹਾ।