ਇੰਡੀਅਨ ਆਇਲ ਕਾਪੋਰੇਸ਼ਨ ਲਿਮਟਿਡ, ਜਲੰਧਰ ਅਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ
ਐਨ.ਐਸ.ਐਸ. ਯੂਨਿਟ ਦੁਆਰਾ ਕਾਲਜ ਵਿਖੇ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਇਸ
ਮੌਕੇ ਸ੍ਰੀ ਰਾਕੇਸ਼ ਸਰੋਜਰ ਡੀ.ਜੀ. ਐਮ.ਇੰਡੀਅਨ ਆਇਲ ਕਾਰਪੋਰੇਸ਼ਨ, ਜਲੰਧਰ ਮੁੱਖ ਮਹਿਮਾਨ
ਵਜੋਂ ਸ਼ਾਮਲ ਹੋਏ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਕਾਲਜ ਗਵਰਨਿੰਗ ਕੌਂਸਿਲ ਅਤੇ ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ।
ਸਰਦਾਰਨੀ ਬਲਬੀਰ ਕੌਰ ਨੇ ਮੁੱਖ ਮਹਿਮਾਨ ਦਾ ਸ਼ਬਦੀ ਸੁਆਗਤ ਕਰਦਿਆਂ ਕਿਹਾ ਕਿ ਇੰਡੀਅਨ
ਆਇਲ ਕਾਰਪੋਰੇਸ਼ਨ ਦੇ ਡੀ.ਜੀ.ਐਮ ਵਜੋਂ ਸ੍ਰੀ ਸਰੋਜਰ ਦੀਆਂ ਸੇਵਾਵਾਂ ਸਲਾਹੁਣਯੋਗ ਹਨ ਅਤੇ
ਉਹ ਵਾਤਾਵਰਨ ਸਵੱਛਤਾ ਲਈ ਯਤਨਸ਼ੀਲ ਰਹਿੰਦੇ ਹਨ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ
ਨੂੰ ਵਧਾਈ ਦੇ ਪਾਤਰ ਦੱਸਿਆ। ਪ੍ਰਿੰਸੀਪਲ ਸਾਹਿਬ ਨੇ ਆਈ.ਓ.ਸੀ. ਦੇ ਕਾਲਜ ਨਾਲ ਪੁਰਾਣੇ
ਸਹਿਯੋਗ, ਜਿਸ ਅਧੀਨ ਕਾਲਜ ਵਿੱਚ ਵੱਖ-ਵੱਖ ਜਗ੍ਹਾ ਤੇ ਕੂੜੇਦਾਨਾਂ ਦਾ ਪ੍ਰਬੰਧ ਕੀਤਾ ਗਿਆ ਸੀ,
ਬਾਰੇ ਜ਼ਿਕਰ ਕਰਦਿਆਂ ਇਸ ਸਵੱਛਤਾ ਅਭਿਆਨ ਵਿਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਰਾਸ਼ਟਰੀ
ਪੱਧਰ ਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ
ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਓ.ਪੀ.ਝਾਅ, ਸੀਨੀਅਰ ਮੈਨੇਜਰ, ਸ੍ਰੀ ਰਾਜੀਵ ਸ਼ਰਮਾ ਮੈਨੇਜਰ,
ਮੈਡਮ ਸ਼ਰੁਤੀ ਮੈਨੇਜਰ, ਅਤੇ ਸ੍ਰੀ ਅਕਾਸ਼ ਸਹਾਇਕ ਮੈਨੇਜਰ ਨੇ ਵੀ ਵਾਤਾਵਰਨ ਸਵੱਛਤਾ
ਸੰਬੰਧੀ ਵਿਚਾਰ ਪੇਸ਼ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀਆਂ
ਦੇ ਡਿਬੇਟ ਮੁਕਾਬਲੇ ਕਰਵਾਏ ਗਏ। ਜਿਸ ਰਾਹੀਂ ਉਹਨਾਂ ਵਾਤਾਵਰਨ ਸਵੱਛਤਾ ਸੰਬੰਧੀ ਕਈ
ਨੁਕਤੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਵਿਦੇਸ਼ਾਂ ਦੀ ਤਰਜ ਤੇ ਜ਼ਿੰਦਗੀ ਜਿਉਣ ਦੇ ਇੱਛੁਕ ਲੋਕ
ਵਿਦੇਸ਼ਾਂ ਦੇ ਲੋਕਾਂ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਜਿਸ ਕਰਕੇ ਵਾਤਾਵਰਨ
ਵਿੱਚ ਨਾਕਾਰਤਮਕ ਪ੍ਰਭਾਵ ਆ ਰਹੇ ਹਨ। ਸਮਾਗਮ ਦੇ ਅੰਤ ਵਿੱਚ ਵਾਤਾਵਰਨ ਸਵੱਛਤਾ
ਸੰਬੰਧੀ ਰੈਲੀ ਕੱਢੀ ਗਈ। ਇਸ ਉਪਰੰਤ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਆਏ ਮੁੱਖ
ਮਹਿਮਾਨ ਸ੍ਰੀ ਰਾਕੇਸ਼ ਸਰੋਜਰ, ਕਾਲਜ ਪ੍ਰਧਾਨ ਬਲਬੀਰ ਕੌਰ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ
ਸਮਰਾ ਅਤੇ ਆਈ.ਓ.ਸੀ. ਤੋਂ ਆਏ ਹੋਰ ਮਹਿਮਾਨਾਂ ਨੇ ਬੂਟੇ ਲਗਾ ਕੇ ਵਾਤਾਵਰਨ ਸੰਭਾਲ
ਅਤੇ ਸਵੱਛਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ੳਮਪ;ਸਰ ਪ੍ਰੋ.
ਸਤਪਾਲ ਸਿੰਘ ਅਤੇ ਪ੍ਰੋ. ਅਮਨਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।