ਅੰਮ੍ਰਿਤਸਰ: ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿ.ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ 2 ਫਰਵਰੀ (ਐਤਵਾਰ) ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਵੇਗੀ ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁਕੇਵਾਲੀ ਨੇ ਦੱਸਿਆ ਕਿ ਐਲੀਮੈਂਟਰੀ ਅਧਿਆਪਕਾਂ ਦੇ ਭਖਦੇ ਅਹਿਮ ਮਸਲਿਆਂ ਨੂੰ ਵਿਚਾਰਨ ਲਈ ਕੀਤੀ ਜਾ ਰਹੀ ਇਸ ਮੀਟਿੰਗ ਦੌਰਾਨ ਪੰਜਾਬ ਭਰ ਅੰਦਰ ਮੁੱਖ ਅਧਿਆਪਕ,ਸੈਂਟਰ ਮੁੱਖ ਅਧਿਆਪਕ ਅਤੇ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਤੁਰੰਤ ਕਰਾਉਣ ਤੇ ਇਸ ਮਸਲੇ ਸਬੰਧੀ ਵੱਖ-ਵੱਖ ਸਮੇਂ ਵਿਭਾਗ ਦੇ ਉੱਚ ਅਧਿਕਾਰੀਅਾਂ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਚੱਲ ਰਹੇ ਪ੍ਰੈਸੈੱਸ ਤੇ ਵਿਚਾਰ ਚਰਚਾ ਕਰਨ, ਮੁੱਖ ਅਧਿਆਪਕਾਂ ਦੀਆਂ 2000 ਪੋਸਟਾਂ ਨੂੰ ਰਿਵਾਈਵ ਕਰਕੇ ਮੁੜ 8134 ਪੋਸਟਾਂ ਕਰਵਾਉਣ,ਹੈੱਡ ਮਾਸਟਰਾਂ ਤੇ ਪਿ੍ੰਸੀਪਲਾਂ ਦੀਆਂ ਸਿੱਧੀ ਭਰਤੀ ਤਹਿਤ ਪੋਸਟਾਂ ਭਰਨ ਦੌਰਾਨ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਨੂੰ ਵੀ ਤਜਰਬੇ ਦੇ ਆਧਾਰ ਤੇ ਯੋਗ ਠਹਿਰਾਉਣ ਅਤੇ ਪੇ-ਕਮਿਸ਼ਨ ਲਾਗੂ ਕਰਵਾਉਣ ਤੋਂ ਇਲਾਵਾ ਹੋਰ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕਰਨ ਉਪਰੰਤ ਉਪਰੋਕਤ ਮੰਗਾਂ ਦੇ ਜਲਦੀ ਤੇ ਪੁਖਤਾ ਹੱਲ ਲਈ ਅਗਲੀ ਰੂਪ ਲੇਖਾ ਉਲੀਕੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਮੀਟਿੰਗ ਦੌਰਾਨ ਐਲੀਮੈਂਟਰੀ ਟੀਚਰ ਯੂਨੀਅਨ ਦੇ ਸਮੁੱਚੇ ਸਟੇਟ ਆਗੂਅਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਵੀ ਸ਼ਾਮਿਲ ਹੋਣਗੇ।