ਐਸਡੀ ਕਾਲਜ ਫੋਰ ਵੋਮੇਨ ਦੇ ਸੱਕਤਰ ਨੇ ਕੀਤਾ ਆਪਣੇ ਪੁਰਾਣੇ ਮੇਹਰ ਚੰਦ ਪੋਲੀਟੈਕਨਿਕ ਕਾਲੇਜ ਦਾ ਦੌਰਾਜਲੰਧਰ : ਮੇਹਰ ਚੰਦ ਪੋਲੀਟੈਕਨਿਕ ਦੇ ਪਹਿਲੇ ਬੈਚ (1954-1957) ਦੇ ਵਿਦਿਆਰਥੀ, ਸੀਨੀਅਰ ਐਡਵੋਕੇਟ ਡਾ. ਪੀ.ਸੀ. ਮਾਰਕੰਡਾ ਮੇਹਰ ਚੰਦ ਪੋਲੀਟੈਕਨਿਕ ਵਿਖੇ ਪਧਾਰੇ।ਉਹਨਾਂ ਦੇ ਨਾਲ ਪ੍ਰੇਮ ਚੰਦ ਮਾਰਕੰਡਾ ਐਸ.ਡੀ.ਕਾਲਜ ਫਾਰ ਵੋਮੇਨ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਵੀ ਸਨ। ਉਹਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ।

ਡਾ. ਪ੍ਰਮੋਦ ਚੰਦ ਮਾਰਕੰਡਾ ਨੇ ਦੱਸਿਆ ਕਿ ਉਹ ਮੇਹਰ ਚੰਦ ਪੋਲੀਟੈਕਨਿਕ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ ਤੇ ਅੱਜ 60 ਸਾਲਾਂ ਬਾਅਦ ਇਸ ਕਾਲਜ ਵਿੱਚ ਆਏ ਹਨ। ਮਾਰਕੰਡਾ ਸਾਹਿਬ ਇਸ ਵਕਤ ਐਸ.ਡੀ. ਕਾਲਜ ਫੋਰ ਵੋਮੇਨ ਦੇ ਸੱਕਤਰ ਵੀ ਹਨ। ਉਹਨਾਂ ਦੱਸਿਆ ਕਿ ਐਸ.ਡੀ.ਕਾਲਜ ਦਾ ਨਾਂ ਉਹਨਾਂ ਦੇ ਪਿਤਾ ਪ੍ਰੇਮ ਚੰਦ ਮਾਰਕੰਡਾ ਦੇ ਨਾਂ ਤੇ ਹੈ।

ਉਹਨਾਂ ਕਾਲਜ ਦੇ ਕੈਂਪਸ ਦਾ ਦੌਰਾ ਕੀਤਾ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਦੀ ਤਾਰੀਫ ਕੀਤੀ। ਉਹਨਾਂ ਖੁਸ਼ੀ ਪਰਕਟ ਕੀਤੀ ਕਿ ਇਸ ਵੱਕਤ ਕਾਲਜ ਵਿੱਚ 1800 ਵਿਦਿਆਰਥੀ ਪੜ੍ਹਦੇ ਹਨ। ਉਹਨਾਂ ਨੇ ਕਾਲਜ ਦੀ ਆਰਟ ਗੈਲਰੀ ਵੀ ਵੇਖੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਕਾਲਜ ਦੀ ਡਾਇਰੀ ਤੇ ਸੁਵੀਨਾਰ ਭੇਟ ਕੀਤਾ। ਉਹਨਾਂ ਨੇ ਲੋੜਵੰਦ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ ਕਰਨ ਦਾ ਭਰੋਸਾ ਦਿੱਤਾ।