ਫਗਵਾੜਾ (ਸ਼ਿਵ ਕੋੜਾ) : ਸਟੇਟ ਬੈਂਕ ਆਫ਼ ਇੰਡੀਆ ਦੇ 66ਵੇਂ ਸਥਾਪਨਾ ਦਿਵਸ ਮੌਕੇ ਸਟੇਟ ਬੈਂਕ ਆਫ਼ ਇੰਡੀਆ,ਹਰਗੋਬਿੰਦ ਨਗਰ ਬਰਾਂਚ ਵੱਲੋਂ ਕੋਟਰਾਣੀ ਰੋਡ ਤੇ ਸਥਿਤ ਡਾਕਟਰ ਕਾਲੋਨੀ ਵਿਚ ਬੂਟੇ ਲਗਾਏ ਜਾਣ ਦੇ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੈਂਕ ਦੇ ਚੀਫ਼ ਮੈਨੇਜਰ ਸ਼੍ਰੀ ਰਮਨ ਸੁਧੀਰ, ਡੀਬੀਐਮ ਦੀਪਕ ਜਾਇਸਵਾਲ ਸਮੇਤ ਬੈਂਕ ਦੇ ਅਧਿਕਾਰੀ ਨਰਿੰਦਰ ਸਿੰਘ, ਮੈਡਮ ਅਮਰਜੀਤ ਕੌਰ,ਮੈਡਮ ਕੁਲਵਿੰਦਰ ਕੌਰ ਅਤੇ ਰਾਕੇਸ਼ ਕੁਮਾਰ ਹਾਜ਼ਰ ਹੋਏ। ਚੀਫ਼ ਮੈਨੇਜਰ ਸ਼੍ਰੀ ਰਮਨ ਸੁਧੀਰ ਨੇ ਕਿਹਾ ਕਿ ਅੱਜ ਦੇ ਆਧੁਨਿਕਤਾ ਦੀ ਦੋੜ ਵਿਚ ਅਤੇ ਵਿਕਾਸ ਦੇ ਨਾਂ ਤੇ ਕੁਦਰਤ ਦਾ ਘਾਣ ਕਰ ਰਹੇ ਹਾਂ। ਸਾਨੂੰ ਸਾਰਿਆ ਨੂੰ ਵੱਧ ਤੇ ਵੱਧ ਬੂਟੇ ਲਗਾਉਣ ਅਤੇ ਉਨਾਂ ਦੇ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਚੁਗਿਰਦੇ ਨੂੰ ਸਾਫ਼ ਸੁਥਰਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖ ਸਕੀਏ। ਇਸ ਮੌਕੇ ਕਾਲੋਨੀ ਵਾਸੀਆਂ ਨੇ ਬੈਂਕ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਕਾਲੋਨੀ ਵਿਚ ਬੂਟੇ ਲਗਾਉਣ ਦੇ ਉਪਰਾਲੇ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਪੁਲਿਸ ਅਧਿਕਾਰੀ ਜੋਤਾਂ ਸਿੰਘ ਔਜਲਾ, ਪ੍ਰੋ. ਅਵਤਾਰ ਸਿੰਘ, ਐਫਸੀਆਈ ਦੇ ਸਾਬਕਾ ਅਧਿਕਾਰੀ ਸੁਰਿੰਦਰ ਪਾਲ, ਪ੍ਰੇਮ ਕੁਮਾਰ ਸਾਬਕਾ ਬੈਂਕ ਮੈਨੇਜਰ, ਸ਼੍ਰੀ ਸਾਮ ਲਾਲ ਸਾਬਕਾ ਚੀਫ਼ ਮੈਨੇਜਰ ਐਸਬੀਆਈ, ਸ਼੍ਰੀ ਸੁਨੀਤ ਕੁਮਾਰ, ਸ਼੍ਰੀ ਸੁਰਿੰਦਰ ਭੁੱਲਰ,ਪੰਜਾਬ ਕਾਰ ਵਾਸ਼, ਬੈਂਕੇਸ਼ ਕੁਮਾਰ ਵਿੱਤੀ ਸਲਾਹਕਾਰ, ਡਾ.ਗੌਰਵ ਤੰਗੜ ਡੈਂਟਲ ਸਰਜਨ ਆਦਿ ਹਾਜ਼ਰ ਸਨ।