ਫਿਲੌਰ:ਅ. ਜਾਤੀ ਮੋਰਚਾ ,ਪ੍ਰਧਾਨ ਭਾਜਪਾ ਸ੍ਰੀ ਐਸ ਆਰ ਲੱਧੜ ਪਿੰਡ ਹਰੀਪੁਰ ਖਾਲਸਾ ਪਹੁੰਚੇ। ਉਹਨਾਂ ਨਾਲ
ਸੀਨੀਅਰ ਆਪ ਪਾਰਟੀ ਨੇਤਾ ਦਨੇਸ਼ ਢੱਲ ਕਾਲੀ, ਗੌਤਮ ਗਰੀਸ਼ ਲੱਧੜ ਤੇ ਸ਼ਾਹਪੁਰ ਵਾਲੇ ਸੰਤ ਵੀ ਸਨ।
ਮੱਥਾ ਟੇਕਣ ਉਪਰੰਤ ਲੰਗਰ ਛੱਕਿਆ ਅਤੇ ਸੰਤਾਂ ਨੂੰ ਮਿਲੇ। ਨੰਦਾਚੌਰ ਤੋ ਆਏ ਸੰਤ ਵੀ ਹਾਜ਼ਰ ਸਨ। ਸੰਤ ਰਾਮ ਸੇਵਕ ਨੇ ਸ੍ਰੀ ਲੱਧੜ ਨੂੰ ਸਕੂਲ ਅਤੇ ਬੱਚਿਆਂ ਦੀ ਪਲੇ ਗਰਾਊਂਡ ਵੀ ਦਿਖਾਈ। ਡੇਰੇ ਲਾਗੇ ਪਾਣੀ ਅਤੇ ਛੱਪੜ ਦੀ ਸਮੱਸਿਆ ਵਾਰੇ ਜਾਣੂ ਕਰਵਾਇਆ। ਪਿੰਡ ਦੇ ਸਰਪੰਚ ਨੂੰ ਲੱਖਾਂ ਰੁਪਏ ਸਰਕਾਰੀ ਫੰਡ ਮਿਲਣ ਦੇ ਬਾਵਜੂਦ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਤੇ ਸਾਰੇ ਪੈਸੇ ਉੱਚ ਜਾਤੀ ਵਰਗ ਦੀਆਂ ਗਲੀਆਂ ਵਿੱਚ ਸੀਮਿੰਟ ਟਾਈਲਾਂ ਲਾ ਦਿੱਤੀਆਂ। ਸੰਤ ਰਾਮ ਸੇਵਕ ਜੀ ਨੇ ਦੱਸਿਆ ਕਿ ਪਿੰਡ ਵਿੱਚ ਗੰਦੇ ਪਾਣੀ ਦੇ ਤਿੰਨ ਛੱਪੜ ਸਨ , ਹੁਣ ਸਾਰੇ ਪਿੰਡ ਦਾ ਗੰਦਾ ਪਾਣੀ ਡੇਰੇ ਲਾਗੇ ਛੱਪੜ ਵਿੱਚ ਪੈਂਦਾ ਹੈ। ਡੇਰੇ ਦੇ ਸਲਾਨਾ ਮੇਲੇ ਤੇ ਲੱਖਾਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ , ਵੱਡੇ-ਵੱਡੇ ਨੇਤਾ ਆਉਂਦੇ ਹਨ ਪਰ ਸਮੱਸਿਆਵਾਂ
ਦਾ ਹੱਲ ਨਹੀਂ ਹੋਇਆ। ਸ੍ਰੀ ਲੱਧੜ ਨੇ ਭਰੋਸਾ ਦਿੱਤਾ ਕਿ ਉਹ ਜ਼ਰੂਰ ਕੋਸ਼ਿਸ਼ ਕਰਨਗੇ। ਡੇਰੇ ਦੇ ਸੇਵਾਦਾਰਾਂ ਦੇ ਸੁਚੱਜੇ ਪ੍ਰਬੰਧ ਦਾ ਲੱਧੜ ਵੱਲੋਂ ਭਰਪੂਰ ਸ਼ਲਾਘਾਂ ਕੀਤੀ ਗਈ। ਸ੍ਰੀ ਲੱਧੜ ਨੇ ਸ੍ਰੀ ਢੱਲ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣਾ ਰਸੂਖ ਵਰਤ ਕੇ ਲੋੜੀਂਦੇ ਫੰਡ ਜਾਰੀ ਕਰਵਾਉਣ।