
ਫਗਵਾੜਾ 6 ਮਈ (ਸ਼ਿਵ ਕੋੜਾ) ਐਸ.ਡੀ.ਐਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਘਰਾਂ ਵਿਚੋਂ ਨਿਕਲਣ ਅਤੇ ਕੋਵਿਡ ਸਬੰਧੀ ਨਿਯਮਾਂ ਵਿਸ਼ੇਸ਼ ਕਰਕੇ ਦੋਹਰੀ ਪਰਤ ਵਾਲਾ ਮਾਸਕ ਅਤੇ ਦੂਰੀ ਬਣਾ ਕੇ ਰੱਖਣ ਦੀ ਪਾਲਣਾ ਕਰਨ।
ਉਨਾਂ ਕਿਹਾ ਕਿ ਪਿਛਲੇ ਦਿਨੀਂ ਫਗਵਾੜਾ ਸਬਜ਼ੀ ਮੰਡੀ ਵਿਚ ਕੀਤੀ ਗਈ ਸੈਂਪਲਿੰਗ ਦੌਰਾਨ 20 ਤੋਂ ਜ਼ਿਆਦਾ ਪਾਜ਼ਟਿਵ ਕੇਸ ਮਿਲੇ ਸਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਹੋਮ ਡਲਿਵਰੀ ਰਾਤ 9 ਵਜੇ ਤੱਕ ਕਰਨ ਦੀ ਛੋਟ ਦਿੱਤੀ ਗਈ ਹੈ, ਜਿਸ ਕਰਕੇ ਲੋਕ ਅਤੇ ਦੁਕਾਨਦਾਰ ਇਸਨੂੰ ਪਹਿਲ ਦੇਣ ਜਿਸ ਨਾਲ ਬਜ਼ਾਰਾਂ ਵਿਚ ਭੀੜ ਭਾੜ ਤੋਂ ਬਚਿਆ ਜਾ ਸਕੇ।ਉਨਾਂ ਇਹ ਵੀ ਦੱਸਿਆ ਕਿ ਬਹੁਤ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣ ਵਾਸਤੇ ਈ-ਪਾਸ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਲੋਕ https://pass.pais.net.in/ ਤੇ ਅਪਲਾਈ ਕਰਕੇ ਆਪਣਾ ਈ-ਪਾਸ ਪ੍ਰਾਪਤ ਕਰ ਸਕਦੇ ਹਨ। ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਨਾਂ ਵਿਅਕਤੀਆਂ ਦੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਨੂੰ 40 ਦਿਨ ਹੋ ਚੁੱਕੇ ਹਨ ਉਹ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਜਾ ਕੇ ਵੈਕਸੀਨ ਜ਼ਰੂਰ ਲਗਵਾਉਣ ਅਤੇ ਕਿਉਂਕਿ ਵੈਕਸੀਨ ਨਾਲ ਹੀ ਕੋਵਿਡ ਵੈਕਸੀਨ ਦਾ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।