ਫਗਵਾੜਾ(ਸ਼ਿਵ ਕੋੜਾ):-ਪਿੰਡ ਪਲਾਹੀ ਵਿਖੇ ਬਣਾਈ ਜਾ ਰਹੀ ਐਸ.ਸੀ. ਧਰਮਸ਼ਾਲਾ ਜੋ ਲਗਭਗ 3500 ਵਰਗ ਖੇਤਰ ਦੀ ਹੈ, ਦਾ ਲਿੰਟਲ ਦਾ ਕੰਮ ਅੱਜ ਸੰਪੂਰਨ ਕੀਤਾ ਗਿਆ। ਇਸ ਮੌਕੇ ਲਿੰਟਲ ਦਾ ਕੰਮ ਆਰੰਭ ਕਰਾਉਣ ਲਈ ਵਿਸ਼ੇਸ਼ ਤੌਰ ‘ਤੇ ਗੁਰਦਿਆਲ ਸਿੰਘ ਭੁਲਾਰਾਏ ਚੇਅਰਮੈਨ ਬਲਾਕ ਸੰਮਤੀ, ਫਗਵਾੜਾ ਪੁੱਜੇ। ਜਿਹਨਾ ਦਾ ਸਵਾਗਤ ਨਗਰ ਪੰਚਾਇਤ ਅਤੇ ਨਗਰ ਵਾਸੀਆਂ ਵਲੋਂ ਕੀਤਾ ਗਿਆ। ਇਹ ਧਰਮਸ਼ਾਲਾ ਨਗਰ ਪੰਚਾਇਤ ਪਲਾਹੀ ਵਲੋਂ ਸਰਕਾਰ ਦੀ ਸਹਾਇਤਾ ਨਾਲ ਬਣਵਾਈ ਜਾ ਰਹੀ ਹੈ ਅਤੇ ਮੌਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹੁਰਾਂ ਨੇ ਪੰਜ ਲੱਖ ਰੁਪਏ ਦੀ ਗ੍ਰਾਂਟ ਲਿੰਟਲ ਪਾਉਣ ਲਈ ਮਨਜ਼ੂਰ ਕੀਤੀ ਸੀ। ਇਸ ਮੌਕੇ ਬੋਲਦਿਆਂ ਗੁਰਦਿਆਲ ਸਿੰਘ ਭੁਲਾਰਾਈ ਨੇ ਕਿਹਾ ਕਿ ਪਿੰਡ ਪਲਾਹੀ ਵਿਕਾਸ ਦੇ ਕਾਰਜਾਂ ‘ਚ ਨਿੱਤ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ ਅਤੇ ਇਥੇ ਹਰ ਸਹੂਲਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਵੇਗੀ। ਲਿੰਟਲ ਦੇ ਕੰਮ ਦੀ ਸ਼ੁਰੂਆਤ ਮੌਕੇ ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਰਵੀਪਾਲ ਪੰਚ, ਰਾਮਪਾਲ ਪੰਚ, ਰਣਜੀਤ ਕੌਰ ਸਰਪੰਚ, ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਪ੍ਰਿੰਸੀਪਲ ਪਿਆਰਾ ਰਾਮ, ਜਸਵਿੰਦਰਪਾਲ ਸਾਬਕਾ ਪੰਚ, ਰਿਟਾਇਰਡ ਤਹਿਸੀਲਦਾਰ ਜੋਗਿੰਦਰਪਾਲ, ਰੁਪਿੰਦਰ ਸਿੰਘ ਸੱਲ,ਮੇਜਰ ਸਿੰਘ ਠੇਕੇਦਾਰ, ਗੁਰਨਾਮ ਸਿੰਘ ਸੱਲ, ਮਨਜੋਤ ਸਿੰਘ ਸੱਗੂ, ਵੇਟ ਲਿਫਟਿੰਗ ਕੋਚ ਗੋਬਿੰਦ ਸਿੰਘ, ਰਵਿੰਦਰ ਸਿੰਘ ਸੱਗੂ, ਰਣਜੀਤ ਸਿੰਘ ਮੈਨੇਜਰ, ਹਰਮੇਲ ਸਿੰਘ ਗਿੱਲ, ਜੱਸੀ ਸੱਲ ਆਦਿ ਹਾਜ਼ਰ ਸਨ।