ਫਗਵਾੜਾ 31 ਮਾਰਚ (ਸ਼ਿਵ ਕੋੜਾ) ਕਣਕ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਈਆਂ ਨਵੀਂਆ ਸ਼ਰਤਾ ਨੂੰ ਲੈ ਕੇ ਹੁਣ ਆੜਤੀ ਭਾਈਚਾਰੇ ਵੱਲੋਂ 5 ਅਪ੍ਰੈਲ ਨੂੰ ਜਨਰਨ ਇਜ਼ਲਾਸ ਬੁਲਾਇਆ ਜਾ ਰਿਹਾ ਹੈ ਅਤੇ ਇਸੇ ਦਿਨ ਸੰਘਰਸ਼ ਦੀ ਰੁਪਰੇਖਾ ਤੈਅ ਕਰ ਇਸਦਾ ਐਲਾਨ ਵੀ ਕੀਤਾ ਜਾਵੇਗਾ। ਇਸ ਸਿਲਸਲੇ ਵਿਚ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਜਿੱਲਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਇਸ ਸੰਬੰਧ ਵਿਚ ਕਪੂਰਥਲਾ ਦੇ ਉਪ ਪ੍ਰਧਾਨ ਵਿਨੀਸ਼ ਸੂਦ,ਰਾਜਿੰਦਰ ਕੌੜਾ ਅਤੇ 31 ਮੈਂਬਰੀ ਕਮੇਟੀ ਦੇ ਵਿਪਨ ਆਜ਼ਾਦ ਦੇ ਨਾਲ ਜਿੱਲੇ ਵਿਚ ਢਿਲਵਾਂ,ਰਮੀਦੀ,ਧਾਲੀਵਾਲ ਬੇਟ,ਭੰਡਾਲ ਬੇਟ,ਹਮੀਰਾ ਲਖਨ ਕੇ ਪੱਡੇ ਦੇ ਆੜਤੀਆਂ ਨੂੰ ਲਾਮਬੰਦ ਕਰਨ ਲਈ ਮੀਟਿੰਗਾ ਕੀਤੀਆ ਗਈਆਂ ਹਨ।
ਜਿੱਲਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਕੇਂਦਰ ਵੱਲੋ ਕਿਸਾਨੀ ਸੰਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ,ਜਿਨਾਂ ਖਿਲਾਫ ਪਹਿਲਾ ਹੀ ਕਿਸਾਨ ਭਰਾਵਾਂ ਵੱਲੋਂ 4 ਮਹੀਨੇ ਤੋਂ ਦਿੱਲੀ ਬਾਰਡਰ ਤੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਸਮੂੰਹ ਆੜਤੀਆ,ਮੁਨੀਮ,ਮਜਦੂਰ ਯੂਨੀਅਨ ਵੱਲੋਂ ਇਸ ਵਿਚ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਹੁਣ ਬਦਲਾਖੋਰੀ ਤਹਿਤ ਕਣਕ ਦੀ ਖਰੀਦ ਨੂੰ ਲੈਕੇ ਨਮੀਂ ਤੇ ਟੋਟੇ ਨੂੰ ਲੈ ਕੇ, ਕਿਸਾਨ ਕੋਲੋ ਜਮੀਨ ਦੀ ਜਮਾਂਬੰਦੀ ਦੀ ਮੰਗ ਅਤੇ ਭੁਗਤਾਨ ਸੀਧੇ ਜ਼ਮੀਨ ਦੇ ਕਾਸ਼ਤਕਾਰ ਦੀ ਬਜਾਏ ਜ਼ਮੀਨ ਮਾਲਿਕ ਦੇ ਖਾਤੇ ਵਿਚ ਕਰਨ ਵਰਗੀਆਂ ਨਵੀਂਆ ਸ਼ਰਤਾ ਥੋਪੀਆ ਜਾ ਰਹੀਆ ਹਨ। ਕੇਂਦਰ ਸਰਕਾਰ ਕਿਸਾਨਾਂ ਲਈ ਨਵੀਂ ਪਰੇਸ਼ਾਨੀ ਖੜੀ ਕਰ ਆੜਤੀ ਕਿਸਾਨ ਭਾਈਚਾਰੇ ਦੇ ਰਿਸ਼ਤੇ ਨੂੰ ਖਤਮ ਕਰਨ ਅਤੇ ਚੋਰ ਰਸਤੇ ਰਾਹੀਂ ਐਮ.ਐਸ.ਪੀ.ਨੂੰ ਖਤਮ ਕਰਨ ਦੀ ਰਾਹ ਤੇ ਤੁਰਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਫੈਡਰੇਸ਼ਨ ਵੱਲੋਂ 30 ਮਾਰਚ ਨੂੰ ਇਕ ਹਾਈਪਾਵਰ ਕਮੇਟੀ ਦੀ ਮੀਟਿੰਗ ਜੋ ਮੁਕਤਸਰ ਵਿਚ ਕੀਤੀ ਜਾ ਰਹੀ ਤੋਂ ਬਾਅਦ 5 ਅਪ੍ਰੈਲ ਨੂੰ ਮੋਗਾ ਦੇ ਬਾਘਾਪੁਰਾਣਾ ਵਿਚ ਫੈਡਰੇਸ਼ਨ ਵੱਲੋਂ ਪੰਜਾਬ ਪੱਧਰ ਦਾ ਜਨਰਲ ਇਜ਼ਲਾਸ ਬੁਲਾਇਆ ਜਾ ਰਿਹਾ ਹੈ, ਜਿਸ ਵਿਚ 30/35 ਹਜਾਰ ਤੋਂ ਵੱਧ ਆੜਤੀ,ਮੁਨੀਮ ਯੁਨੀਅਨ ਅਤੇ ਗਲਾਂ ਮਜਦੂਰ ਯੁਨੀਅਨਾਂ ਦੇ ਸਮੂੰਹ ਮੈਂਬਰ ਇਕਠੇ ਹੋ ਕੇ ਇਸ ਸਾਜਿਸ਼ ਦੇ ਖਿਲਾਫ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਸੰਘਰਸ਼ ਦਾ ਐਲਾਨ ਕਰਨਗੇ। ਜਿਸ ਵਿਚ ਸਾਰੇ ਆੜਤੀ ਵੱਧ ਤੇ ਵੱਧ ਸਹਿਯੋਗ ਕਰਨ। ਮੀਟਿੰਗ ਵਿਚ ਸਾਰੇ ਆੜਤੀ ਵੀਰਾ ਨੂੰ ਬੇਨਤੀ ਕੀਤੀ ਕਿ ਉਹ ਕਣਕ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ,ਮੁਨੀਮ,ਲੇਬਰ ਅਤੇ ਹੋਰ ਕੰਮ ਕਾਜ ਵਾਲੇ ਸਾਰੇ ਆਦਮੀਆਂ ਦੇ ਕੋਰੋਨਾ ਵੈਕਸੀਨ ਜਰੂਰ ਲਗਵਾਉਣ ਤਾਂ ਕਿ ਸੀਜਨ ਤੇ ਰਸ਼ ਵਿਚ ਇਸ ਬਿਮਾਰੀ ਤੋ ਬਚਾਅ ਰਹਿ ਸਕੇ। ਉਨਾਂ ਦੱਸਿਆ ਕਿ ਪੰਜਾਬ ਪ੍ਰਧਾਨ ਵਿਜੈ ਕਾਲੜਾ,ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ,ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਫੁਡ ਗਰੇਨ ਅਤੇ ਐਫ.ਸੀ.ਆਈ ਅਧਿਕਾਰੀਆਂ ਨਾਲ ਮਿਲ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਇਸ ਬੇਲੋੜੀ ਅਤੇ ਗੈਰ ਅਸੂਲੀ ਕਾਰਵਾਈ ਖਿਲਾਫ਼ ਦਖਲ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਸ਼ਰਨਜੀਤ ਸਿੰਘ ਪੱਡਾ ਚੇਅਰਮੈਨ ਮਾਰਕਿਟ ਕਮੇਟੀ ਢਿਲਵਾਂ , ਅਮਰਜੀਤ ਸਿੰਘ ਬੱਲ ਰਮੀਦੀ, ਸੁਖਦੇਵ ਸਿੰਘ ਭੰਡਾਲ ਬੇਟ,ਮਖਣ ਸਿੰਘ ਢਿਲਵਾਂ,ਹਰਬੰਸ ਸਿੰਘ ਹਮੀਰਾ, ਬਿੱਲਾ ਕਪੂਰਥਲਾ ਆਦਿ ਸਾਥੀਆਂ ਸਮੇਤ ਹਾਜ਼ਰ ਹੋਏ।