
ਜਲੰਧਰ,ਮਾਰਚ– ( ਸ਼ੈਲੀ ਐਲਬਰਟ )- ਦੁਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਅੱਜ ਕਣਕ ਦੀ ਖਰੀਦ ਸਬੰਧੀ ਬੇਲੋੜੀਆਂ ਸ਼ਰਤਾਂ ਅਜ਼ਮੀਨਾਂ ਦਾ ਰਿਕਾਰਡ ਮੰਗਣ ਦੀਆਂ ਸ਼ਰਤਾਂ ਆਦਿ ਦਾ ਵਿਰੋਧ ਜਤਾਉਂਦੇ ਹੋਏ ਇਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਰਾਜਵਿੰਦਰ ਸਿੰਘ ਧਾਲੀਵਾਲਂ ਦੱਸਿਆ ਕਿ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਕਣਕ ਦੀ ਖ੍ਰੀਦ ਅਤੇ ਬੇਲੋੜੀਆਂ ਸ਼ਰਤਾਂ ਜੋ ਲਗਾਈਆਂ ਜਾ ਰਹੀਆਂ ਹਨ, ਦਾ ਅਸੀਂ ਵਿਰੋਧ ਕਰਦੇ ਹਾਂ। ਅਸਲ ਵਿਚ ਇਹ ਸ਼ਰਤਾਂ ਦਾ ਅੰਦੋਲਨ ਕਰ ਰਹੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। 5 ਦਹਾਕਿਆਂ ੋਤੋਂ ਖਰੀਦ ਦੀਆਂ ਸਾਧਾਰਨ ਸ਼ਰਤਾਂ ਲੱਗੀਆਂ ਹੋਈਆਂ ਹਨ। ਪਰ ਇਹ ਨਵੀਂਆਂ ਸ਼ਰਤਾਂ ਸਰਕਾਰੀ ਖਰੀਦ ਸਿਸਟਮ ਨੂੰ ਤੋੜਨ ਦਾ ਇਹ ਹੋਰ ਹਮਲਾ ਹੈ। ਇਸ ਲਈ ਸਾਡੀ ਮੰਗ ਹੈ ਕਿ ਇਨਾਂ ਕਿਸਾਨ ਮਾਰੂ ਸ਼ਰਤਾਂ ਨੂੁੰ ਨਾ ਲਾਗੂ ਕੀਤਾ ਜਾਵੇ। ਅਜਿਹੀਆਂ ਸ਼ਰਤਾਂ ਵੱਡੀ ਪੱਧਰ ’ਤੇ ਸੰਘਰਸ਼ ਦੀ ਮੰਗ ਕਰਦੀਆਂ ਹਨ। ਜਿਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਉਸ ਦੇ ਅਧਿਕਾਰੀਆਂ ਦੀ ਹੋਵੇਗੀ। BC ਮਾਰਚ ਸਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਹੀਦੀ ਦਿਹਾੜਾ ਖਟਕੜ ਕਲਾਂ ਵਿਖੇ ਮਨਾਇਆ ਜਾਵੇਗ BF ਮਾਰਚ ਭਾਰਤ ਬੰਦ ਦੀ ਕਾਲ ਤੇ ਜਮਸੇਦਪੁਰ ਗੇਟ ਦੇ ਸਾਮਨੇ ਜੀਟੀ ਰੋਡ ਪਠਾਨਕੋਟ ਰੋਡ ਜਲੰਧਰ ਵਿਖੇ ਸੜਕ ਰਹੀ ਬੰਦ ਕੀਤੇ ਜਾਣਗੇ , ਦਵਿੰਦਰ ਸਿੰਘ (ਜਨਰਲ ਸਕੱਤਰ) ,ਬਲਜੀਤ ਸਿੰਘ, ਪਰਮਿੰਦਰ ਸਿੰਘ, ਓਕਾਂਰ ਸਿੰਘ ,ਰਾਜੇਸ ਕੁਮਾਰ, ਰਾਜਵਿੰਦਰ ਸਿੰਘ ,ਗੁਰਮੇਲ ਸਿੰਘ, ਜੁਗਲ ਕਿਸੋਰ ਲੰਬੜਦਾਰ, ਲਖਵੀਰ ਸਿੰਘ ਇੰਦਰਜੀਤ ਸਿੰਘ, ਗੁਰਵਿੰਦਰ ਨਾਗਰਾ, ਜਗਜੀਤ ਰਾਏ ਸਲੇਮਪੁਰ, ਹਰਜਿੰਦਰ, ਸਿੰਘ ਗੁਰਵਿੰਦਰ ਸਿੰਘ ਗੋਲਡੀ ਅਤੇ ਆਗੂ ਵੀ ਹਾਜ਼ਰ ਸਨ।