ਆਦਮਪੁਰ :- ਕੋਰੋਨਾ ਮਹਾਂਮਾਰੀ ਕਾਰਨ ਆਦਮਪੁਰ ਸਿਵਲ ਹਵਾਈ ਅੱਡੇ ‘ਤੇ ਪਿਛਲੇ 8 ਮਹੀਨਿਆਂ ਤੋਂ ਬੰਦ ਹਵਾਈ ਸੇਵਾ ਅੱਜ ਮੁੜ ਸ਼ੁਰੂ ਗਈ। ਅੱਜ ਹਵਾਈ ਅੱਡੇ ਤੋਂ ਦਿੱਲੀ-ਆਦਮਪੁਰ ਸਪਾਈਸਜੈੱਟ ਦੀ ਉਡਾਣ ਸ਼ੁਰੂ ਹੋਈ। ਸਪਾਈਸਜੈੱਟ ਦੀ ਇਹ ਉਡਾਣ ਆਦਮਪੁਰ ਸਿਵਲ ਹਵਾਈ ਅੱਡੇ ‘ਤੇ ਸਵੇਰੇ 10.45 ਵਜੇ ਪਹੁੰਚੀ, ਜਿਸ ‘ਚ ਦਿੱਲੀ ਤੋਂ 11 ਯਾਤਰੀ ਆਦਮਪੁਰ ਆਏ ਸਨ ਅਤੇ ਸਵੇਰੇ 11.15 ਵਜੇ 26 ਯਾਤਰੀ ਨਾਲ ਇਹ ਉਡਾਣ ਮੁੜ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਈ। ਇਸ ਮੌਕੇ ਆਦਮਪੁਰ ਸਿਵਲ ਹਵਾਈ ਅੱਡੇ ‘ਤੇ ਸੈਨੀਟਾਈਜ਼ਰ ਅਤੇ ਕੋਵਿਡ-19 ਸਬੰਧੀ ਹੋਰ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਗਈ।