ਦੂਜੀ ਡੋਸ ਜ਼ਰੂਰ ਲਗਵਾਓ ਡਾਕਟਰ ਰਘਬੀਰ
ਗੜਸ਼ੰਕਰ,18 ਨਵੰਬਰ,(ਰਾਜੇਸ਼ ਮਿੱਕੀ):
ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਘਬੀਰ ਸਿੰਘ ਨੇ ਦਸਿਆ ਕਿ ਲੋਕਾਂ ਨੂੰ ਕਰੋਨਾ ਬਚਾਵ ਲਈ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਰੈਲੀਆ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਵਿਡ ਟੀਕਾਕਰਨ ਦੀ ਦੂਜੀ ਡੋਜ਼ ਲਗਵਾਉਣ ਲਈ ਪੇ੍ਰਿਤ ਕਰਨਾ ਹੈ।ਕਰੋਨਾ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੋਵਿਡ ਟੀਕਾਕਰਨ ਦੀਆਂ ਦੋਨੋਂ ਡੋਜ਼ਾ ਲਗਵਾਉਣੀਆਂ ਬਹੁਤ ਜ਼ਰੂਰੀ ਹਨ।
ਡਾਕਟਰ ਰਘਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਨੇ ਅਜੇ ਤੱਕ ਆਪਣੀ ਕੋਵਿਡ ਟੀਕੇ ਦੀ ਪਹਿਲੀ ਜਾਂ ਦੂਜੀ ਡੋਜ਼ ਨਹੀਂ ਲਗਵਾਈ, ਉਹ ਇਸ ਮੈਗਾ ਕੈਂਪ ਦਾ ਲਾਹਾ ਲੈ ਕੇ ਆਪਣਾ ਟੀਕਾਕਰਣ ਕਰਵਾ ਸਕਦੇ ਹਨ। ਇਹ ਟੀਕਾ ਪੂਰੀ ਤਰਾਂ੍ਹ ਨਾਲ ਸੁਰੱਖਿਅਤ ਹੈ।