
ਫਗਵਾੜਾ 7 ਜਨਵਰੀ (ਸ਼ਿਵ ਕੋੜਾ) ਕਾਗਰਸੀ ਆਗੂ ਸ੍ਰੀਮਤੀ ਗੁਰਪ੍ਰੀਤ ਕੌਰ ਜੰਡੂ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 28 ਸਥਿਤ ਮੁਹੱਲਾ ਉਂਕਾਰ ਨਗਰ ਦੀ ਗਲੀ ਨੰਬਰ 10 ਅਤੇ 12 ਦਾ ਦੌਰਾ ਕਰਕੇ ਉੱਥੋਂ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਉਂਕਾਰ ਨਗਰ ਵਾਸੀਆਂ ਨੇ ਉਹਨਾਂ ਨੂੰ ਸਟ੍ਰੀਟ ਲਾਈਟਾਂ, ਸੀਵਰੇਜ ਅਤੇ ਸਫਾਈ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਦੱਸਿਆ। ਸ੍ਰੀਮਤੀ ਜੰਡੂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਸਮੱਸਿਆ ਦਾ ਜਲਦੀ ਹਲ ਕਰਵਾਇਆ ਜਾਵੇਗਾ। ਜੋ ਸਟਰੀਟ ਲਾਈਟਾਂ ਖਰਾਬ ਹਨ ਉਹਨਾਂ ਨੂੰ ਬਦਲਵਾਇਆ ਜਾਵੇਗਾ ਅਤੇ ਜਿੱਥੇ ਵੀ ਨਵÄ ਸਟ੍ਰੀਟ ਲਾਈਟੀ ਜਰੂਰਤ ਹੈ ਉੱਥੇ ਨਵÄ ਸਟ੍ਰੀਟ ਲਾਈਟ ਲਗਵਾਈ ਜਾਵੇਗੀ। ਉਹਨਾਂ ਜਿੱਥੇ ਸੀਵਰੇਜ ਦੇ ਚੈਂਬਰਾਂ ਦੀ ਸਫਾਈ ਦਾ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੁਕ ਕਰਦਿਆਂ ਉਂਕਾਰ ਨਗਰ ਦੀ ਖੂਬਸੂਰਤੀ ਲਈ ਯਤਨ ਕਰਨ ਦੇ ਨਾਲ ਲੋਕਾਂ ਦੀ ਮੰਗ ਅਨੁਸਾਰ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਦੋਵੇਂ ਗਲੀਾਂ ਦੇ ਸਾਹਮਣੇ ਲੱਗਾ ਕੂੜੇ ਦੇ ਢੇਰ ਚੁਕਵਾਉਣ ਦਾ ਭਰੋਸਾ ਵੀ ਦਿੱਤਾ। ਉਹਨਾਂ ਕਿਹਾ ਕਿ ਉਹ ਹਮੇਸ਼ਾ ਵਾਰਡ ਵਾਸੀਆਂ ਦੀ ਸੇਵਾ ਵਿਚ ਸਮਰਪਿਤ ਹਨ। ਵਾਰਡ ਦੇ ਲੋਕ ਵਿਕਾਸ ਨਾਲ ਜੁੜੇ ਮੁੱਦਿਆਂ ਅਤੇ ਨਿਜੀ ਮਸਲਿਆਂ ਦੇ ਹਲ ਲਈ ਜਦੋਂ ਮਰਜੀ ਉਹਨਾਂ ਨਾਲ ਰਾਬਤਾ ਕਰ ਸਕਦੇ ਹਨ। ਹਰ ਸਮੱਸਿਆ ਦਾ ਢੁਕਵਾਂ ਹਲ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।