ਫਗਵਾੜਾ 26 ਮਾਰਚ (ਸ਼਼ਿਵ ਕੋੋੜਾ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਕੇ ਉਪਚਾਰ ਅਧੀਨ ਮਰੀਜਾਂ ਦਾ ਹਾਲਚਾਲ ਪੁੱਛਿਆ। ਉਹਨਾਂ ਵੱਖ ਵੱਖ ਵਾਰਡਾਂ ਵਿਚ ਦਾਖਲ ਮਰੀਜਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਡਿਉਟੀ ਡਾਕਟਰ ਸਮੇਤ ਮੈਡੀਕਲ ਸਟਾਫ਼ ਨੂੰ ਜਰੂਰੀ ਹਦਾਇਤਾਂ ਕੀਤੀਆਂ। ਉਹਨਾਂ ਐਸ.ਐਮ.ਓ.ਡਾ.ਕਮਲ ਕਿਸ਼ੋਰ ਨਾਲ ਵੀ ਮੁਲਾਕਾਤ ਕੀਤੀ ਅਤੇ ਹਸਪਤਾਲ ਲਈ ਲੋੜੀਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੋਰਾਨ ਸਾਬਕਾ ਮੰਤਰੀ ਮਾਨ ਦੀ ਮੋਜੂਦਗੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕੋਵਿਡ-19 ਦਾ ਟੀਕਾਕਰਣ ਕਰਵਾਇਆ। ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਵਿਚ ਮਹਿਲਾ ਕਾਂਗਰਸੀ ਆਗੂ ਮੀਨਾਕਸ਼ੀ ਵਰਮਾ ਅਤੇ ਸ਼ਵਿੰਦਰ ਨਿਸ਼ਚਲ ਵੀ ਸ਼ਾਮਲ ਸਨ। ਜੋਗਿੰਦਰ ਸਿੰਘ ਮਾਨ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ। ਆਪਣੇ ਘਰਾਂ ਦੇ ਬਜੁਰਗਾਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਰੋਨਾ ਵੈਕਸੀਨ ਲਗਵਾਉਣ ਤਾਂ ਜੋ ਉਹਨਾਂ ਦੀ ਜਿੰਦਗੀ ਦੀ ਹਿਫਾਜਤ ਹੋ ਸਕੇ। ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਿਵਲ ਹਸਪਤਾਲ ਵਿਚ ਕੋਰੋਨਾ ਦਾ ਟੀਕਾਕਰਣ ਬਿਲਕੁਲ ਫਰੀ ਕੀਤਾ ਜਾ ਰਿਹਾ ਹੈ। ਇਸ ਮੋਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਾਧੂ ਰਾਮ ਪੀਪਾਰੰਗੀ, ਵਰੁਣ ਬੰਗੜ ਚੱਕ ਹਕੀਮ, ਮਨਜੋਤ ਸਿੰਘ ਸੰਧੂ, ਸੁਭਾਸ ਕਵਾਤਰਾ, ਰਵੀ ਕੁਮਾਰ ਮੰਤਰੀ, ਗੋਪੀ ਬੇਦੀ ਆਦਿ ਵੀ ਹਾਜਰ ਸਨ।