
ਫਗਵਾੜਾ 6 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੀ ਵਿਕਾਸ ਪ੍ਰਤੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਅਰਬਨ ਅਸਟੇਟ ਤੋਂ ਪਿਛਲੇ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ ਨੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵਿਸ਼ੇਸ਼ ਰੂਪ ਵਿਚ ਪੁੱਜੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਾਥੀਆਂ ਸਮੇਤ ਸ਼ਾਮਲ ਹੋਈ ਬੀਬੀ ਗੁਰਪ੍ਰੀਤ ਕੌਰ ਦਾ ਕਾਂਗਰਸ ਵਿਚ ਸਵਾਗਤ ਕਰਦਿਆਂ ਕਿਹਾ ਕਿ ਬੀਬੀ ਜੀ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਾਂਗਰਸ ਦਾ ਉਦੇਸ਼ ਹੀ ਹਲਕੇ ਦਾ ਸਰਵਪੱਖੀ ਵਿਕਾਸ ਹੈ। ਉਹ ਇਮਾਨਦਾਰੀ ਨਾਲ ਸਿਰਫ਼ ਵਿਕਾਸ ਵਿਚ ਹੀ ਭਰੋਸਾ ਰੱਖਦੇ ਹਨ ਅਤੇ ਦਿਖਾਵੇ ਦੇ ਵਿਕਾਸ ਦੇ ਖ਼ਿਲਾਫ਼ ਹਨ। ਫਗਵਾੜਾ ਨੂੰ ਆਦਰਸ਼ ਹਲਕਾ ਬਣਾਉਣਾ ਇੱਕ ਮਾਤਰ ਉਦੇਸ਼ ਹੈ ਅਤੇ ਇਸ ਨੂੰ ਹਰ ਹਾਲ ਵਿਚ ਪੂਰਾ ਕਰ ਕੇ ਰਹਿਣਗੇ। ਫਗਵਾੜਾ ਦੇ ਲੋਕਾਂ ਨੇ ਉਨ੍ਹਾਂ ਤੇ ਆਸ ਤੋਂ ਵੱਧ ਪਿਆਰ,ਵਿਸ਼ਵਾਸ ਅਤੇ ਸਹਿਯੋਗ ਦਿੱਤਾ ਹੈ। ਜਿਸ ਦਾ ਉਹ ਸਨਮਾਨ ਕਰਦੇ ਹਨ ਅਤੇ ਹਰ ਦਮ ਹਰ ਪਲ ਪਰਿਵਾਰ ਸਮੇਤ ਲੋਕਾਂ ਦੀ ਸੇਵਾ ਵਿਚ ਤਤਪਰ ਰਹਿੰਦੇ ਹਨ। ਕਾਂਗਰਸ ਦਾ ਇੱਕ ਇੱਕ ਨੇਤਾ ਆਪਣੇ ਹਲਕੇ ਲਈ ਜ਼ਿੰਮੇਵਾਰ ਹੈ ਅਤੇ ਕੋਈ ਵੀ ਆਪਣੀ ਮੁਸ਼ਕਲ ਲੈ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਵਿਕਾਸ ਤੇ ਕਰੋੜਾ ਰੁਪਏ ਖ਼ਰਚੇ ਗਏ ਹਨ ਅਤੇ ਲਿੰਕ ਸੜਕਾਂ ਦਾ ਕੰਮ ਵੀ ਸ਼ੁਰੂ ਹੋਣ ਦਾ ਰਿਹਾ ਹੈ। ਫਗਵਾੜਾ ਨਕੋਦਰ ਰੋਡ ਦਾ 15 ਕਰੋੜ 72 ਲੱਖ ਰੁਪਏ ਦਾ ਟੈਂਡਰ ਲੱਗ ਗਿਆ ਹੈ ਜਿਸ ਦੀ ਪ੍ਰਕ੍ਰਿਆ ਪੂਰੀ ਹੁੰਦੇ ਹੀ ਕੰਮ ਸ਼ੁਰੂ ਹੋ ਜਾਵੇਗਾ। ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨਗੇ ਅਤੇ ਵਿਧਾਇਕ ਧਾਲੀਵਾਲ ਜੀ ਦੀ ਅਗਵਾਈ ਅਤੇ ਮਾਰਗ ਦਰਸ਼ਨ ਵਿਚ ਖੇਤਰ ਦੇ ਵਿਕਾਸ ਲਈ ਯਤਨ ਕਰਨਗੇ। ਇਸ ਮੌਕੇ ਮਨਪ੍ਰੀਤ ਕੌਰ,ਹਰਜੀਤ ਕੌਰ,ਰਵਿੰਦਰ ਕੌਰ,ਹਰਲੀਨ ਕੌਰ,ਨਰਿੰਦਰ ਕੌਰ,ਸਲੋਨੀ ਮਿੱਤਲ ਨੇ ਵੀ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੌਕੇ ਤੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਮਹਿਲਾ ਕਾਂਗਰਸ ਪ੍ਰਧਾਨ ਸੁਮਨ ਸ਼ਰਮਾ,ਰਾਕੇਸ਼ ਕਪੂਰ,ਸੁਖਪਾਲ ਬਿਨਿੰਗ,ਨਰਿੰਦਰ ਠੇਕੇਦਾਰ, ਵਿਪਨ ਕੁਮਰਾ, ਸਵਿੰਦਰ ਨਿਸ਼ਚਲ, ਸੀਤਾ ਦੇਵੀ, ਵਰਿੰਦਰ ਸ਼ਰਮਾ,ਕੁਸਮ ਸ਼ਰਮਾ, ਰੀਨਾ ਗੁਪਤਾ, ਸੁਖਦੇਵ ਸਿੰਘ ਲੱਲ,ਭੁਪਿੰਦਰ ਸਿੰਘ ਪਾਬਲਾ, ਆਰ.ਆਰ.ਕਪਿਲਾ,ਗੁਰਦਿਆਲ ਸੋਢੀ,ਪਰਮਜੀਤ ਸਿੰਘ ਰਿਟਾਇਰਡ ਤਹਿਸੀਲਦਾਰ ਆਦਿ ਸ਼ਾਮਲ ਸਨ।