ਫਗਵਾੜਾ :- (ਸ਼ਿਵ ਕੋੜਾ) ਫਗਵਾੜਾ ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਂਗਰਸ ਪਾਰਟੀ ਉਪਰ ਦੋਸ਼ ਲਾਇਆ ਹੈ ਕਿ ਲੋਕ ਭਲਾਈ ਯੋਜਨਾਵਾਂ ਦਾ ਲਾਭ ਆਮ ਲੋਕਾਂ ਨੂੰ ਨਹÄ ਦਿੱਤਾ ਜਾ ਰਿਹਾ। ਲੋੜਵੰਦ ਸਮਾਰਟ ਕਾਰਡ ਧਾਰਕਾਂ ਨੂੰ ਦੋ ਰੁਪਏ ਕਿਲੋ ਵਾਲੀ ਸਰਕਾਰੀ ਕਣਕ ਦੀ ਵੰਡ ‘ਚ ਜਾਣਬੁੱਝ ਕੇ ਹਰ ਵਾਰ ਦੇਰੀ ਕੀਤੀ ਜਾਂਦੀ ਹੈ। ਮੋਦੀ ਸਰਕਾਰ ਵਲੋਂ ਭੇਜੀ ਰਾਸ਼ਨ ਸਮੱਗਰੀ ਨੂੰ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਕੌਂਸਲਰ ਆਪੋ ਆਪਣੇ ਵਾਰਡਾਂ ਦੇ ਕੁੱਝ ਖਾਸ ਲੋਕਾਂ ਨੂੰ ਹੀ ਵੰਡਦੇ ਹਨ। ਜਿਹੜੇ ਲੋਕ ਕਾਂਗਰਸ ਦੀ ਨਜਰ ਵਿਚ ਉਹਨਾਂ ਦੇ ਸਮਰਥਕ ਨਹÄ ਉਹਨਾਂ ਨੂੰ ਯੋਜਨਾ ਦੇ ਲਾਭ ਤੋਂ ਵਾਂਝੇ ਰੱਖ ਕੇ ਉਹਨਾਂ ਦੇ ਹਿੱਸੇ ਦੀ ਕਣਕ ਤੇ ਹੋਰ ਰਾਸ਼ਨ ਸਮੱਗਰੀ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਜੇਕਰ ਕੋਈ ਜਿਆਦਾ ਹੀ ਵਿਰੋਧ ਕਰੇ ਤਾਂ ਹੀ ਆਟਾ-ਦਾਲ ਸਕੀਮ ਦਾ ਲਾਭ ਮਿਲਦਾ ਹੈ। ਖੋਸਲਾ ਨੇ ਕਿਹਾ ਕਿ ਸਥਾਨਕ ਕਾਂਗਰਸੀ ਆਗੂਆਂ ਦਾ ਸਾਰਾ ਧਿਆਨ ਕਾਰਪੋਰੇਸ਼ਨ ਚੋਣਾਂ ਵਿਚ ਲੱਗਾ ਹੋਇਆ ਹੈ ਅਤੇ ਟਿਕਟ ਲੈਣ ਲਈ ਵਿਧਾਇਕ ਦੀ ਚਾਪਲੂਸੀ ਵਿਚ ਲੱਗੇ ਰਹਿੰਦੇ ਹਨ। ਫਗਵਾੜਾ ਕਾਰਪੋਰੇਸ਼ਨ ‘ਤੇ ਕਬਜੇ ਦਾ ਕਾਂਗਰਸੀਆਂ ਦਾ ਸੁਪਨਾ ਪੂਰਾ ਨਹÄ ਹੋਵੇਗਾ। ਉਹਨਾਂ ਕਾਂਗਰਸੀ ਆਗੂਆਂ ਨੂੰ ਨਸੀਹਤ ਦਿੱਤੀ ਕਿ ਕੋਰੋਨਾ ਆਫਤ ਦੇ ਇਸ ਸਮੇਂ ‘ਚ ਲੋਕਾਂ ਨੂੰ ਸਮੇਂ ਸਿਰ ਕੇਂਦਰ ਵਲੋਂ ਭੇਜੀ ਸਸਤੀ ਕਣਕ ਵੰਡਣ ਵੱਲ ਧਿਆਨ ਦੇਣ ਤਾਂ ਜੋ ਕਾਰਪੋਰੇਸ਼ਨ ਚੋਣਾਂ ‘ਚ ਜਮਾਨਤ ਬਚਾਉਣ ਲਾਇਕ ਵੋਟਾਂ ਤਾਂ ਹਾਸਲ ਹੋ ਜਾਣ। ਉਹਨਾਂ ਕਾਂਗਰਸੀਆਂ ਆਗੂਆਂ ਵਲੋਂ ਰੋਜਾਨਾ ਕੀਤੇ ਜਾਂਦੇ ਵਿਕਾਸ ਦੇ ਦਾਅਵਿਆਂ ਨੂੰ ਵੀ ਝੂਠ ਦਾ ਪੁਲਿੰਦ ਦੱਸਿਆ ਅਤੇ ਕਿਹਾ ਕਿ ਜਿਹਨਾਂ ਵਾਰਡਾਂ ‘ਚ ਧਿਆਨ ਦੇਣ ਦੀ ਲੋੜ ਹੈ ਉਹਨਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ਅਤੇ ਜਿਹੜੀਆਂ ਗਲੀਆਂ ਤੇ ਸੜਕਾਂ ਚੰਗੀ ਹਾਲਤ ਵਿਚ ਹਨ ਉਹਨਾਂ ਨੂੰ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ ਜੋ ਕਿ ਭ੍ਰਿਸ਼ਟਾਚਾਰ ਅਤੇ ਖਜਾਨੇ ਤੇ ਬੋਝ ਪਾਉਣ ਵਾਲੀ ਗੱਲ ਹੈ। ਸਾਬਕਾ ਮੇਅਰ ਨੇ ਕਿਹਾ ਕਿ ਜਨਤਾ ਸਭ ਕੁੱਝ ਦੇਖ ਰਹੀ ਹੈ ਅਤੇ ਸਮਾਂ ਆਉਣ ਤੇ ਆਪਣੀ ਵੋਟ ਦੀ ਤਾਕਤ ਨਾਲ ਕਾਂਗਰਸ ਪਾਰਟੀ ਨੂੰ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।