ਜਲੰਧਰ , 1 ਸਤੰਬਰ

ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਯੂਥ ਅਕਾਲੀ ਦਲ ਕਾਂਗਰਸ ਪਾਰਟੀ ਵੱਲੋਂ ਪੰਜ ਪਿਆਰਿਆਂ ਦੇ ਨਾਮ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨਾਂ ਦੀ ਕੀਤੀ ਤੁਲਨਾ ਨੂੰ ਲੈ ਕੇ ਕਾਂਗਰਸ ਦੀ ਇੱਟ ਨਾਲ ਇੱਟ ਵਜਾਵੇਗਾ ਕਿਉਂਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਬਹੁਤ ਹੀ ਨਿੰਦਣਯੋਗ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ ਪੰਜ ਪਿਆਰੇ ਆਖ ਕੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਪੰਜ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕੀਤੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ ਤਜਿੰਦਰ ਸਿੰਘ ਨਿੱਝਰ ਅਤੇ ਦੁਆਬਾ ਜ਼ੋਨ ਐਸ਼ ਉ ਆਈ ਦੇ ਪ੍ਰਧਾਨ ਸੋਨੂੰ ਬੈਨਾ ਪੁਰ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਪੁਤਲਾ ਫੂਕਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਕੀਤਾ। ਸ ਨਿੱਝਰ ਅਤੇ ਬੈਨਾਪੁਰ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖਾਂ ਨੂੰ ਦਬਾਉਣ ਤੇ ਮਾਰਨ ਕੁਚਲ ਵਿੱਚ ਲੱਗੀ ਰਹਿੰਦੀ ਹੈ। ਪਹਿਲਾਂ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਫਿਰ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਤੇ ਜਦੋਂ ਵੀ ਮੌਕਾ ਮਿਲਦਾ ਹੈ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਲਈ ਕਾਂਗਰਸ ਵਾਰ ਵਾਰ ਕੰਮ ਕਰਦੀ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਨ ਸਮੇਂ ਸ ਤਜਿੰਦਰ ਸਿੰਘ ਨਿੱਝਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਰੀਸ਼ ਰਾਵਤ ਨੇ ਮਾਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ਵਿਚ ਹਰੀਸ਼ ਰਾਵਤ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਚਾਰੋਂ ਕਾਂਗਰਸੀ ਕਾਰਜਕਾਰੀ ਪ੍ਰਧਾਨਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਹਰ ਥਾਂ ਘਿਰਾਓ ਕੀਤਾ ਜਾਵੇਗਾ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਕਰਕੇ ਹਰੀਸ਼ ਰਾਵਤ ਤੇ ਧਾਰਮਿਕ ਭਾਵਨਾ ਭੜਕਾਉਣ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਜਿਲ੍ਹਾ ਦਿਹਾਤੀ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਦੀ ਅਗਵਾਈ ਵਿੱਚ ਸਮੁੱਚੇ ਯੂਥ ਅਕਾਲੀ ਦਲ ਅਤੇ ਐਸ਼ ਉ ਆਈ ਵੱਲੋਂ ਹਰੀਸ਼ ਰਾਵਤ ਤੇ ਨਵਜੋਤ ਸਿੱਧੂ ਦਾ ਪੁਤਲਾ ਵੀ ਫੂਕਿਆ ਗਿਆ ਅੱਜ ਇਸ ਮੌਕੇ ਸ ਨਿੱਝਰ ਦੇ ਨਾਲ ਗੁਰਦੀਪ ਸਿੰਘ ਲਾਧੜਾ ਸਰਕਲ ਪ੍ਰਧਾਨ , ਜਗਰਾਜ ਸਿੰਘ ਜੱਗੀ ਸਾਬਕਾ ਜਿਲਾ ਪ੍ਰਧਾਨ , ਵਿਪਨਦੀਪ ਸਿੰਘ ਢਿੱਲੋ , ਗੁਰਮਿੰਦਰ ਸਿੰਘ ਕਿਸਨਪੁਰ ਸਾਬਕਾ ਜਿਲਾ ਪ੍ਰਧਾਨ , ਹਰਜਾਪ ਸਿੰਘ ਸੰਘਾ ,ਹਰਬੰਸ ਸਿੰਘ ਮੰਡ ,ਰਣਵੀਰ ਸਿੰਘ ਖੇੜਾ ,ਕਰਮਵੀਰ ਸਿੰਘ ਕੁੱਕੜਪਿੰਡ, ਪ੍ਰਭਜੋਤ ਸਿੰਘ , ਤੀਰਥ ਸਿੰਘ ਸਮੇਤ ਯੂਥ ਆਗੂ ਹਾਜਰ ਸਨ ।