ਫਗਵਾੜਾ 6 ਫਰਵਰੀ (ਸ਼ਿਵ ਕੋੜਾ)ਸੰਯੁਕਤ ਕਿਸਾਨ ਮੋਰਚੇ  ਦੇ ਸੱਦੇ ਤੇ ਦੇਸ਼ ਭਰ ਵਿਚ ਚੱਕਾ ਜਾਮ ਦੇ ਸੱਦੇ ਤੇ ਫਗਵਾੜਾ ਵਿਚ ਦੋਆਬਾ ਕਿਸਾਨ ਯੂਨੀਅਨ ਵੱਲੋਂ ਲਗਾਏ ਗਏ ਧਰਨੇ ਵਿਚ ਫਗਵਾੜਾ ਕਾਂਗਰਸ ਦੇ ਵੱਡੇ ਜਥੇ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਸ਼ੂਗਰ ਮਿਲ ਚੌਂਕ ਵਿਚ ਲਾਏ ਧਰਨੇ ਵਿਚ ਸ਼ਿਰਕਤ ਕੀਤੀ। ਇਹ ਜਥਾ ਗੋਲਡ ਜਿੰਮ ਤੋਂ ਰਵਾਨਾ ਹੋਇਆ।
ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਹਰ ਹੀਲਾ ਵਰਤਣ ਤੋ ਬਾਅਦ ਕਿਸਾਨ ਅੰਦੋਲਨ ਨਾਂ ਰੁਕਿਆ ਅਤੇ ਨਾ ਝੁਕਿਆ। ਇਹ ਮੋਦੀ ਸਰਕਾਰ ਦੀ ਸਭ ਤੋ ਵੱਡੀ ਅਸਫਲਤਾ ਹੈ।   ਇਸ ਧੱਕੇਸ਼ਾਹੀ ਕਰਕੇ ਜਿੱਥੇ ਮੋਦੀ ਸਰਕਾਰ ਦਾ ਅਣਮਨੁੱਖੀ ਚਿਹਰਾ ਲੋਕਾਂ ਵਿਚ ਨੰਗਾ ਹੋਇਆ ਉੱਥੇ ਕਿਸਾਨਾਂ ਭਰਾਵਾਂ ਦੇ ਹੌਸਲੇ ਬੁਲੰਦ ਹੋਏ ਹਨ।  ਕਾਲੇ ਕਾਨੂੰਨਾ ਨੂੰ ਹਰ ਹਾਲ ਵਿਚ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਵੇਗਾ। ਉਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੀ ਪੂਰੀ ਕਾਂਗਰਸ ਕਿਸਾਨਾਂ ਭਰਾਵਾਂ ਦੇ ਸੰਘਰਸ਼ ਵਿਚ ਉਨਾਂ ਦੇ ਨਾਲ ਹੈ। ਕਾਂਗਰਸ ਦਾ ਇੱਕ-ਇੱਕ ਵਰਕਰ ਉਨਾਂ ਨਾਲ ਮੋਢੇ ਨਾਲ ਮੋਢਾ ਲਾਕੇ ਖੜਾਂ ਹੈ ਅਤੇ ਰਹੇਂਗਾ। ਧਾਲੀਵਾਲ ਨੇ ਕਿਹਾ ਕਿ ਚੰਗੀ ਗਲ ਹੁੰਦੀ ਜੇ  ਬਜਟ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਬਿੱਲਾ ਸਬੰਧੀ ਕੋਈ ਮਹੱਤਵਪੂਰਨ ਐਲਾਨ ਕਰ ਇਸ ਦੀ ਵਾਪਸੀ ਦਾ ਰਾਹ ਪੱਧਰਾ ਕਰ ਦਿੱਤਾ ਜਾਂਦਾ। ਉਨਾਂ ਕਿਹਾ ਕਿ ਹੁਣ ਇਹ ਦੇਸ਼ ਵਿਆਪੀ ਅੰਦੋਲਨ ਬਣ ਚੁੱਕਿਆ ਅਤੇ ਵਿਦੇਸ਼ਾਂ ਵਿਚ ਵੀ ਇਸ ਨੂੰ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਵਿਨੋਦ ਵਰਮਾਨੀ, ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਜਿੱਲਾ ਯੂਥ ਕਾਂਗਰਸ ਪ੍ਰਧਾਨ ਸੋਰਭ ਖੁੱਲਰ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਵਾਈਸ ਚੇਅਰਮੈਨ ਜਗਜੀਵਨ ਖਲਵਾੜਾ,ਰੇਸ਼ਮ ਕੌਰ, ਜਿੱਲਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ, ਪਦਮ ਦੇਵ ਸੁਧੀਰ, ਰਾਮ ਪਾਲ ਉੱਪਲ਼,ਜਤਿੰਦਰ ਵਰਮਾਨੀ, ਗੁਰਦੀਪ ਦੀਪਾ, ਅਵਿਨਾਸ਼ ਗੁਪਤਾ, ਤਿਰਲੋਕ ਨਾਮਧਾਰੀ, ਸੁਖਮਿੰਦਰ ਸਿੰਘ ਰਾਣੀਪੁਰ, ਕਮਲ ਧਾਲੀਵਾਲ,ਹਨੀ ਧਾਲੀਵਾਲ, ਬਲਜੀਤ ਸਿੰਘ ਭੁੱਲਾਰਾਈ, ਸਰਜੀਵਨ ਲਤਾ ਸ਼ਰਮਾ ਪ੍ਰਧਾਨ, ਸੀਤਾ ਦੇਵੀ, ਸ਼ਵਿੰਦਰ ਨਿਸ਼ਚਲ, ਪ੍ਰੇਮ ਕੋਰ ਚਾਨਾ, ਗੁਰਪ੍ਰੀਤ ਕੌਰ ਜੰਡੂ,ਰਾਣੀ ਪੀਪਾਰੰਗੀ, ਬੰਟੀ ਵਾਲੀਆ, ਕਰਮਬੀਰ ਸਿੰਘ ਕੰਮਾਂ, ਵਿਜੈ ਬਸੰਤ ਨਗਰ, ਦਰਸ਼ਨ ਪਰਿੰਸ, ਗੁਰਦੀਪ ਗਰੇਵਾਲ,ਅਮਰਜੀਤ ਬਸੂਟਾ, ਰਾਮ ਸਾਂਪਲਾ, ਰੋਹਿਤ ਰਾਵਲ, ਰਾਹੁਲ ਵਾਲੀਆ, ਅਮਰਿੰਦਰ ਸਿੰਘ ਕੂਨਰ ਪੀਏ, ਪਰਮੋਦ ਜੋਸ਼ੀ, ਸੰਜੀਵ ਭਟਾਰਾ,ਰਾਜਨ ਸ਼ਰਮਾ, ਬੌਬੀ ਵੋਹਰਾ, ਅਰਜਨ ਸੁਧੀਰ ਆਦਿ ਸਮੇਤ ਭਾਰੀ ਗਿਣਤੀ ਵਿਚ ਕਾਂਗਰਸੀ ਮੌਜੂਦ ਸਨ।